ਵਾਸ਼ਿੰਗਟਨ: ਕਰਨਾ ਵਾਇਰਸ ਮਹਾਮਾਰੀ ਦੇ ਸੰਕਟ ‘ਚ ਅਮਰੀਕਾ ਨੇ ਇਸ ਹਫ਼ਤੇ 161 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਭਾਰਤ ਵਾਪਸ ਭੇਜ ਦਿੱਤਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਗ਼ੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਤੋਂ ਦੇਸ਼ ‘ਚ ਦਾਖਲ ਹੋਏ ਸਨ। ਵਿਸ਼ੇਸ਼ ਜਹਾਜ਼ ਰਾਹੀਂ ਪੰਜਾਬ ਤੇ ਹਰਿਆਣਾ ਦੇ 132 ਵਾਸੀ 19 ਮਈ ਨੂੰ ਅੰਮ੍ਰਿਤਸਰ ਵਿੱਚ ਲੈਂਡ ਕਰਨਗੇ।
ਉੱਤਰੀ ਅਮਰੀਕੀ ਪੰਜਾਬੀ ਸੰਘ (ਐੱਨਏਪੀਏ) ਦੇ ਸਤਨਾਮ ਸਿੰਘ ਚਹਿਲ ਕੇ ਨੇ ਦੱਸਿਆ ਸੀ ਕਿ ਇਨ੍ਹਾਂ ਵਿੱਚ ਸਭ ਤੋਂ ਵੱਧ 76 ਲੋਕ ਹਰਿਆਣਾ ਦੇ ਹਨ। ਇਸ ਤੋਂ ਬਾਅਦ ਪੰਜਾਬ ਦੇ 56, ਗੁਜਰਾਤ ਦੇ 12, ਉੱਤਰ ਪ੍ਰਦੇਸ਼ ਦੇ ਪੰਜ ਮਹਾਰਾਸ਼ਟਰ ਦੇ ਚਾਰ, ਕੇਰਲ, ਤੇਲੰਗਾਨਾ ਅਤੇ ਤਾਮਿਲਨਾਡੂ ਦੇ ਦੋ ਦੋ ਅਤੇ ਆਂਧਰਾ ਪ੍ਰਦੇਸ਼ ਤੇ ਗੋਆ ਦਾ ਇਕ-ਇਕ ਵਿਅਕਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਸਾਰੇ ਲੋਕ ਅਮਰੀਕਾ ਦੀਆਂ 95 ਜੇਲ੍ਹਾਂ ਵਿੱਚ ਬੰਦ 1739 ਭਾਰਤੀਆਂ ਵਿਚ ਸ਼ਾਮਲ ਸਨ। ਇਨ੍ਹਾਂ ਨੂੰ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਹੋਏ ਆਈਸੀਈ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਸੀ।
ਆਈਸੀਈ ਦੀ ਰਿਪੋਰਟ ਅਨੁਸਾਰ, ਅਮਰੀਕਾ ਨੇ 2018 ਵਿੱਚ 611 ਅਤੇ 2019 ‘ਚ 1616 ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ ਸੀ। ਐੱਨਏਪੀਏ ਨੇ ਦੱਸਿਆ ਕਿ 161 ਲੋਕਾਂ ‘ਚ ਤਿੰਨ ਔਰਤਾਂ ਹਨ ਅਤੇ ਹਰਿਆਣੇ ਦਾ 19 ਸਾਲਾ ਦਾ ਇਕ ਨੌਜਵਾਨ ਵੀ ਹੈ।