‘ਕਮਿਊਨਿਸਟ ਚੀਨ ਅਤੇ ਇੰਡੀਆਂ ਵੱਲੋਂ ਜੂਟਾਂ ਫ਼ੌਜ ਵਿਰੁੱਧ ਆਵਾਜ਼ ਚੁੱਕ ਕੇ ਹੀ ਜਮਹੂਰੀਅਤ ਨੂੰ ਬਚਾਇਆ ਜਾ ਸਕਦੈ’

TeamGlobalPunjab
3 Min Read

ਚੰਡੀਗੜ੍ਹ: ”ਬਰਮਾ ਵਿਚ ਜੂਟਾਂ ਫ਼ੌਜ ਵੱਲੋਂ ਜੋ ਨਿਰਦੋਸ਼ਾਂ, ਆਮ ਜਨਤਾ ਉਤੇ ਗੋਲੀਆਂ-ਬੰਦੂਕਾਂ, ਅੱਥਰੂ ਗੈਂਸ ਰਾਹੀ ਜ਼ਬਰ ਢਾਹਕੇ ਇਨਸਾਨੀਅਤ ਅਤੇ ਮੌਤ ਦਾ ਤਾਂਡਵ ਨਾਚ ਹੋ ਰਿਹਾ ਹੈ, ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਨਿੰਦਣਯੋਗ ਦੁੱਖਦਾਇਕ ਅਮਲ ਹਨ, ਜਿਨ੍ਹਾਂ ਦੀ ਅਸੀਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਏਸੀਆ ਦੇ ਮੁਲਕਾਂ ਕੰਬੋਡੀਆ, ਇੰਡੋਨੇਸੀਆ, ਲੌਸ, ਮਲੇਸੀਆ, ਫਿਲਪਾਇਨਜ਼, ਸਿੰਘਾਂਪੁਰ, ਬਰੂਨੀ, ਥਾਈਲੈਡ, ਵੀਅਤਨਾਮ ਆਦਿ ਵੱਲੋਂ ਇਸ ਹੋ ਰਹੇ ਜ਼ਬਰ-ਜੁਲਮ ਉਤੇ ਚੁੱਪ ਰਹਿਣਾ ਹੋਰ ਵੀ ਵੱਡੇ ਅਫ਼ਸੋਸ ਵਾਲੇ ਅਮਲ ਹਨ।”

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਮਾ ਵਿਚ ਜੂਟਾਂ ਫ਼ੌਜ ਵੱਲੋਂ ਉਥੋਂ ਦੇ ਨਿਵਾਸੀਆਂ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਏਸੀਆ ਦੇ ਉਪਰੋਕਤ ਮੁਲਕਾਂ ਵੱਲੋਂ ਇਸ ਅਤਿ ਸੰਜ਼ੀਦਾ ਸਮੇਂ ਧਾਰੀ ਗਈ ਚੁੱਪ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਮਾਨ ਨੇ ਕਿਹਾ ਕਿ ਹਿੰਦੂ ਇੰਡੀਆ ਸਟੇਟ ਵੱਲੋਂ ਬਰਮਾ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਉਤੇ ਵੀ ਕੋਈ ਪ੍ਰਤੀਕਰਮ ਨਾ ਦੇਣਾ ਉਸੇ ਤਰ੍ਹਾਂ ਹੈ ਜਿਵੇਂ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਨੇ ਇੰਡੀਆਂ ਵਿਚ ਘੱਟ ਗਿਣਤੀ ਮੁਸਲਿਮ ਕੌਮ ਵਿਰੁੱਧ ਕਾਰਵਾਈਆ ਸੁਰੂ ਕੀਤੀਆ ਹੋਈਆ ਹਨ । ਜਦੋਂਕਿ ਇਹ ਹੁਕਮਰਾਨ ਫ਼ੌਜੀ ਕਾਰਵਾਈ ਨੂੰ ਮਦਦ ਕਰ ਰਹੇ ਹਨ ਅਤੇ ਉਥੋਂ ਦੀ ਜਮਹੂਰੀਅਤ ਪੱਖੀ ਆਗ ਸੈਨ ਸੂਕੀ ਸਰਕਾਰ ਦੀ ਮੁੱਖੀ ਨੂੰ ਜੇਲ੍ਹ ਵਿਚ ਬੰਦੀ ਬਣਾਇਆ ਹੋਇਆ ਹੈ । ਇਹ ਦੋਵੇ ਅਮਲ ਰੋਹਿੰਗਾ ਮੁਸਲਿਮ ਅਤੇ ਬਰਮਾ ਦੇ ਮੁਸਲਿਮ ਉਤੇ ਹਮਲੇ ਦੀ ਤਰ੍ਹਾਂ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਬਰਮਾ ਦੀ ਜੂਟਾਂ ਫ਼ੌਜ ਅੰਨ੍ਹੀ ਅਤੇ ਬੋਲੀ ਹੈ। ਜੋ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਅਤੇ ਇਹ ਕਮਿਊਨਿਸਟ ਚੀਨ ਨੂੰ ਸਿਆਸੀ ਅਤੇ ਮਾਲੀ ਮਦਦ ਕਰ ਰਹੀ । ਇਥੋਂ ਤੱਕ ਜੇਕਰ ਪੱਛਮੀ ਜਮਹੂਰੀਅਤ ਬਰਮਾ ਦੀ ਜੂਟਾਂ ਹਕੂਮਤ ਉਤੇ ਆਪਣੀਆ ਆਰਥਿਕ ਪਾਬੰਦੀਆ ਲਗਾ ਦੇਵੇ ਤਾਂ ਅਸੀਂ ਇਹ ਸਮਝਦੇ ਹਾਂ ਕਿ ਅਜਿਹਾ ਵਰਤਾਰਾ ਵੀ ਉਨ੍ਹਾਂ ਦੀ ਸੋਚ ਵਿਚ ਕੋਈ ਤਬਦੀਲੀ ਨਹੀਂ ਲਿਆ ਸਕੇਗਾ । ਕਿਉਂਕਿ ਅਗਲਾ ਗੁਆਂਢੀ ਦਰਵਾਜਾ ਉਨ੍ਹਾਂ ਦਾ ਕਮਿਊਨਿਸਟ ਚੀਨ ਅਤੇ ਹਿੰਦੂ ਇੰਡੀਆਂ ਹਨ । ਜੋ ਬਰਮਾ ਵਿਚ ਜੂਟਾਂ ਫ਼ੌਜੀ ਹਕੂਮਤ ਦੀ ਮਦਦ ਕਰ ਰਹੇ ਹਨ । ਏਸੀਅਨ ਮੁਲਕ, ਪੱਛਮੀ ਮੁਲਕਾਂ ਵੱਲੋਂ ਬਰਮਾ ਵਿਚ ਫ਼ੌਜੀ ਹਕੂਮਤ ਦੀ ਕੀਤੀ ਜਾਣ ਵਾਲੀ ਵਿਰੋਧਤਾ ਵਾਲੇ ਅਮਲ ਦੀ ਮਦਦ ਕਰਨਗੇ ਜਿਸ ਨਾਲ ਬਰਮਾ ਵਿਚ ਜਮਹੂਰੀਅਤ, ਮਨੁੱਖੀ ਅਧਿਕਾਰ ਬਹਾਲ ਹੋਣਗੇ ਅਤੇ ਚੁਣੀ ਹੋਈ ਸਰਕਾਰ ਨੂੰ ਬਲ ਮਿਲੇਗਾ ।

Share This Article
Leave a Comment