ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੋਂ ਸੈਨੇਟ ਦੀ ਚੋਣ ਕਰਵਾਉਣ ਦੀ ਮੰਗ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਯੂਨੀਵਰਸਿਟੀ ਦੀ ਸੈਨਿਟ ਦੀ ਤੁਰੰਤ ਚੋਣ ਕਰਵਾ ਕੇ ਉਸਦੇ ਲੋਕਤਾਂਤ੍ਰਿਕ ਢਾਂਚੇ ਨੂੰ ਬਹਾਲ ਕੀਤਾ ਜਾਵੇ।

ਸਭਾ ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ, ਪ੍ਰੋ .ਅਨੂਪ ਵਿਰਕ , ਰਜਨੀਸ਼ ਬਹਾਦਰ ਸਿੰਘ , ਸੁਰਜੀਤ ਜੱਜ , ਬਲਦੇਵ ਸਿੰਘ ਸੜਕਨਾਮਾ, ਕੁਲਦੀਪ ਸਿੰਘ ਸਿੰਘ ਬੇਦੀ, ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਡਾ. ਕਰਮਜੀਤ ਸਿੰਘ, ਹਰਮੀਤ ਵਿਦਿਆਰਥੀ, ਮੱਖਣ ਕੁਹਾੜ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਸੁਰਿੰਦਰਪ੍ਰੀਤ ਘਣੀਆਂ, ਦੀਪ ਦੇਵਿੰਦਰ ਸਿੰਘ, ਧਰਮਿੰਦਰ ਔਲਖ, ਸਰਬਜੀਤ ਕੌਰ ਸੋਹਲ, ਨੀਤੂ ਅਰੋੜਾ, ਜਗਦੀਪ ਸਿੱਧੂ, ਵਰਗਿਸ ਸਲਾਮਤ, ਗੁਲਜ਼ਾਰ ਪੰਧੇਰ, ਦੇਸ ਰਾਜ ਕਾਲੀ , ਦੀਪਕ ਚਨਾਰਥਲ, ਮਦਨ ਵੀਰਾ, ਤ੍ਰਿਪਤਾ. ਕੇ ਸਿੰਘ, ਸਰਘੀ, ਕਮਲ ਦੁਸਾਂਝ, ਜਸਵੀਰ ਝੱਜ, ਸੁਰਿੰਦਰ ਰਾਮਪੁਰੀ, ਡਾ. ਜੈਨਇੰਦਰ ਚੌਹਾਨ, ਅਸ਼ਵਨੀ ਬਾਗੜੀਆਂ, ਕੰਵਰ ਜਸਮਿੰਦਰਪਾਲ ਸਿੰਘ, ਜਸਪਾਲ ਮਾਨਖੇੜਾ, ਗੁਰਮੇਲ ਸਿੰਘ, ਮੂਲਰਾਜ ਸ਼ਰਮਾ, ਡਾ. ਅਨੂਪ ਸਿੰਘ, ਸੁਰਜੀਤ ਸਿੰਘ ਬਰਾੜ, ਤਰਲੋਚਨ ਝਾਂਡੇ, ਉਮਿੰਦਰ ਜੌਹਲ, ਹਰਜਿੰਦਰ ਸਿੰਘ ਅਟਵਾਲ, ਗੁਰਮੀਤ ਕੱਲਰਮਾਜਰੀ, ਹਰਵਿੰਦਰ ਸਿੰਘ ਸਿਰਸਾ, ਅਰਵਿੰਦਰ ਕੌਰ ਕਾਕੜਾ, ਮੇਜਰ ਸਿੰਘ ਗਿੱਲ, ਰਾਮ ਮੂਰਤੀ, ਜਸਵੰਤ ਰਾਏ, ਨਰੇਸ਼ ਕੁਮਾਰ, ਮਹਾਂਵੀਰ ਸਿੰਘ ਗਿੱਲ, ਸ਼ੈਲਿੰਦਰਜੀਤ ਸਿੰਘ ਰਾਜਨ, ਰੋਜੀ ਸਿੰਘ ਅਤੇ ਭੁਪਿੰਦਰ ਸਿੰਘ ਬੇਦੀ ਨੇ ਕੇਂਦਰ ਸਰਕਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਤੇ ਵੀ. ਸੀ ਨੂੰ ਚੇਤਾਵਣੀ ਦਿੱਤੀ ਕਿ ਯੂਨੀਵਰਸਿਟੀ ਦੇ ਲੋਕਤਾਂਤ੍ਰਿਕ ਵਿਧਾਨ ਨਾਲ ਖਿਲਵਾੜ ਨਾ ਕਰਨ।

Share This Article
Leave a Comment