ਨਵੀਂ ਦਿੱਲੀ : ਦਿੱਲੀ ਵਿੱਚ ਲਾਕਡਾਉਨ ਦੇ ਦੂਜੇ ਦਿਨ ਸ਼ਾਹੀਨ ਬਾਗ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਹੈ। ਦੱਖਣ ਪੂਰਬੀ ਜ਼ਿਲ੍ਹੇ ਦੇ ਡੀਸੀਪੀ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨੇ ਵਾਲੀ ਥਾਂ ਖਾਲੀ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਉਹ ਨਹੀਂ ਮੰਨੇ ਅਜਿਹੇ ਵਿੱਚ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਧਰਨੇ ਵਾਲੀ ਥਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ ਤੇ ਮੌਕੇ ਤੋਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਿਛਲੇ ਤਿੰਨ ਮਹੀਨੇ ਤੋਂ ਸੜਕ ਬੰਦ ਕਰ ਕੇ ਚਲਾਏ ਜਾ ਰਹੇ ਧਰਨੇ ਲਈ ਲੱਗੇ ਸਾਰੇ ਟੈਂਟ ਨੂੰ ਪੁਲੀਸ ਨੇ ਅੱਜ ਸਵੇਰੇ ਹਟਾ ਦਿੱਤਾ।
ਇਸ ਤੋਂ ਇਲਾਵਾ ਜਾਫਰਾਬਾਦ ਇਲਾਕੇ ਵਿੱਚ ਵੀ ਭਾਰੀ ਸੁਰੱਖਿਆ ਬਲ ਕੀਤੀ ਗਈ ਹੈ। ਸ਼ਾਹੀਨ ਬਾਗ ਦੇ ਨਾਲ ਹੀ ਹੋਜ ਰਾਣੀ ਸਣੇ ਅੱਠ ਧਰਨੇ ਵਾਲੀ ਥਾਵਾਂ ਨੂੰ ਖਾਲੀ ਕਰਵਾਇਆ ਗਿਆ ਹੈ।