ਰਾਧਾ ਸਵਾਮੀ ਡੇਰਾ ਮੁਖੀ ਦੀਆਂ ਵਧੀਆਂ ਮੁਸ਼ਕਲਾਂ, ਹਾਈਕੋਰਟ ਨੇ ਅਦਾਲਤ ‘ਚ ਪੇਸ਼ ਹੋਣ ਦੇ ਦਿੱਤੇ ਹੁਕਮ

TeamGlobalPunjab
1 Min Read

ਨਵੀਂ ਦਿੱਲੀ: ਦਾਈਚੀ-ਰਨਬੈਕਸੀ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਰਾਧਾ ਸਵਾਮੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਡੀ ਮੁਸੀਬਤ ‘ਚ ਫਸਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮਾਮਲੇ ‘ਚ ਦਿੱਲੀ ਹਾਈ ਕੋਰਟ ਵੱਲੋਂ ਸਖਤੀ ਦਿਖਾਉਂਦਿਆਂ 14 ਨਵੰਬਰ ਵਾਲੇ ਦਿਨ ਗੁਰਿੰਦਰ ਸਿੰਘ ਢਿੱਲੋਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਹਾਈ ਕੋਰਟ ਨੇ ਰਾਧਾ ਸਵਾਮੀ ਦੇ ਡੇਰਾ ਮੁਖੀ ਦੇ ਪਰਿਵਾਰ ‘ਤੇ ਵੀ ਸ਼ਿਕੰਜ਼ਾ ਕਸਿਆ ਹੈ।

ਹਾਈਕੋਰਟ ਨੇ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ, ਪੁੱਤਰ ਗੁਰਪ੍ਰੀਤ, ਹਰਕੀਰਤ ਅਤੇ ਨੂੰਹ ਨੈਣਤਾਰਾ ਨੂੰ ਵੀ ਲੈਣ ਦੇਣ ਦੇ ਕਾਗਜ਼ ਲੈ ਕੇ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਹਾਲਾਂਕਿ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਲੀ ਹਾਈਕੋਰਟ ਵਿੱਚ ਅਪੀਲ ਕਰਕੇ ਕਿਹਾ ਹੈ ਕਿ ਉਨ੍ਹਾਂ ‘ਤੇ ਆਰਐਚਸੀ ਹੋਲਡਿੰਗ ਦਾ ਕੋਈ ਬਕਾਇਆ ਨਹੀਂ ਹੈ।

- Advertisement -

ਉਨ੍ਹਾਂ ਨੇ ਹਾਈਕੋਰਟ ਨੂੰ ਇਹ ਵੀ ਕਿਹਾ ਹੈ ਕਿ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਦਾ ਇਹ ਦਾਅਵਾ ਬਿਲਕੁਲ ਗ਼ਲਤ ਹੈ ਕਿ ਉਨ੍ਹਾਂ ਵੱਲ ਦੋਵਾਂ ਦਾ ਕੋਈ ਬਕਾਇਆ ਬਾਕੀ ਹੈ। ਇੱਥੇ ਇਹ ਵੀ ਦੱਸ ਦੇਈਏ ਦਿੱਲੀ ਹਾਈ ਕਰੋਟ ਦੋਵੇਂ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ 31 ਅਕੂਤਰ ਤੱਕ ਨਿਆਇਕ ਹਿਰਾਸਤ ‘ਚ ਭੇਜਿਆ ਹੋਇਆ ਹੈ।

Share this Article
Leave a comment