ਨਵੀ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਲਗਾਤਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ । ਇਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਿਹਾ ਇਜ਼ਾਫਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਮੁਤਾਬਿਕ ਇਥੇ ਮਰੀਜ਼ਾਂ ਦੀ ਗਿਣਤੀ ਅੱਜ 384 ਹੋ ਗਈ ਹੈ ਜਿਹੜੀ ਕਿ ਕੱਲ੍ਹ 293 ਸੀ। ਇਥੇ ਇਕ ਦਿਨ ਵਿਚ 91 ਮਰੀਜ਼ ਸਾਹਮਣੇ ਆਏ ਹਨ । ਜਿਸ ਕਾਰਨ ਹਾਲਾਤ ਚਿੰਤਾਜਨਕ ਬਣ ਗਏ ਹਨ । ਇਸ ਸੰਬੰਧੀ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋ 58 ਮਰੀਜ਼ ਵਿਦੇਸ਼ ਯਾਤਰਾ ਨਾਲ ਸੰਬੰਧਤ ਹਨ।
दिल्ली में मरकज़ के मरीज़ों की वजह से एक दम से करोना के केसों में बढ़ोतरी हुई है। लेकिन अभी दिल्ली में करोना फैलना चालू नहीं हुआ। इसी तरह एहतियात बरतते रहिए। फ़िलहाल स्थिति नियंत्रण में है https://t.co/l2xiNt31Uc
— Arvind Kejriwal (@ArvindKejriwal) April 3, 2020
ਦੱਸ ਦੇਈਏ ਕਿ ਅੱਜ ਨੋਇਡਾ ਵਿਚ ਵੀ 2 ਹੋਰ ਨਵੇਂ ਮਾਮਲੇ ਅਤੇ ਇਥੇ ਪੀੜਤਾਂ ਦੀ ਗਿਣਤੀ 42 ਹੋ ਗਈ ਹੈ। ਇਸੇ ਤਰ੍ਹਾਂ ਹੀ ਜੇ ਗੱਲ ਯੂਪੀ ਦੀ ਕਰੀਏ ਤਾਂ ਉਥੇ ਅੱਜ ਇਸ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਇਥੇ ਮਰੀਜ਼ਾਂ ਦੀ ਗਿਣਤੀ 174 ਹੋ ਗਈ ਹੈ ।