ਕੋਰੋਨਾ ਪੀੜਤ ਪਰਿਵਾਰਾਂ ਨੂੰ ਮਿਲੇਗੀ ਪੈਨਸ਼ਨ
ਨਵੀਂ ਦਿੱਲੀ (ਦਵਿੰਦਰ ਸਿੰਘ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਚਾਰ ਵੱਡੇ ਐਲਾਨ ਕੀਤੇ। ਇਸ ਵਿੱਚ ਰਾਸ਼ਨ ਕਾਰਡ ਧਾਰਕਾਂ ਅਤੇ ਗਰੀਬ ਲੋਕਾਂ ਨੂੰ ਬਿਨਾਂ ਕਾਰਡ ਦੇ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਹੋਈ ਮੌਤ ਲਈ ਪਰਿਵਾਰਾਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ 72 ਲੱਖ ਲੋਕਾਂ ਕੋਲ ਰਾਸ਼ਨ ਕਾਰਡ ਹਨ। ਰਾਸ਼ਨ ਕਾਰਡ ਧਾਰਕਾਂ ਨੂੰ ਇਸ ਮਹੀਨੇ 5 ਕਿਲੋ ਰਾਸ਼ਨ ਮੁਫ਼ਤ ਮਿਲੇਗਾ। ਇਸ ਤੋਂ ਇਲਾਵਾ ਕੇਂਦਰ ਵੱਲੋਂ ਪੰਜ ਕਿਲੋ ਰਾਸ਼ਨ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ 10 ਕਿਲੋ ਰਾਸ਼ਨ ਮੁਫ਼ਤ ਮਿਲੇਗਾ।
ਸੀ.ਐੱਮ. ਨੇ ਕਿਹਾ ਕਿ ਹੁਣ ਰਾਸ਼ਨ ਕਾਰਡ ਦਿੱਲੀ ਵਿੱਚ ਨਹੀਂ ਬਣ ਸਕਦੇ, ਪਰ ਬਹੁਤ ਸਾਰੇ ਲੋਕ ਗਰੀਬ ਹਨ। ਦਿੱਲੀ ਸਰਕਾਰ ਹੁਣ ਉਨ੍ਹਾਂ ਗਰੀਬ ਲੋਕਾਂ ਨੂੰ ਰਾਸ਼ਨ ਦੇਣ ਜਾ ਰਹੀ ਹੈ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ। ਇਸ ਨੂੰ ਦੋ ਤੋਂ ਚਾਰ ਦਿਨਾਂ ਵਿਚ ਲਾਗੂ ਕਰ ਦਿੱਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਜੋ ਗੁਆ ਚੁੱਕੇ ਹੋ ਅਸੀਂ ਉਸ ਨੂੰ ਪੂਰਾ ਨਹੀਂ ਕਰ ਸਕਦੇ। ਪਰ ਇੱਕ ਛੋਟੀ ਜਿਹੀ ਸਹਾਇਤਾ ਮੁਸੀਬਤ ਦੀ ਇਸ ਘੜੀ ਵਿੱਚ ਸਹਾਇਤਾ ਕਰ ਸਕਦੀ ਹੈੈ।
कोरोना की वजह से बहुत से परिवारों ने अपनों को खो दिया है। ऐसे कई परिवार हैं जहाँ से कमाने वाला सदस्य ही चला गया। कोरोना से हुई प्रत्येक मृत्यु पर परिजनों को 50 हज़ार रुपए मुआवज़ा और जिनके घर से कमाने वाला सदस्य गया है उन्हें हर महीने ढाई हज़ार रुपए पेंशन भी दी जाएगी। pic.twitter.com/lk95L0CFiU
— Arvind Kejriwal (@ArvindKejriwal) May 18, 2021
ਉਨ੍ਹਾਂ ਕਿਹਾ, “ਹਰ ਮੌਤ ਜੋ ਇੱਥੇ ਕੋਰੋਨਾ ਕਾਰਨ ਹੋਈ ਸੀ, ਨੂੰ ਹਰੇੇਕ ਪਰਿਵਾਰ ਨੂੰ 50,000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਸੀਐਮ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰ ਹਨ, ਜਿਨ੍ਹਾਂ ਦਾ ਕਮਾਈ ਕਰਨ ਵਾਲਾ ਵਿਅਕਤੀ ਘਰ ਵਿੱਚ ਮਰ ਗਿਆ ਹੈ। ਅਜਿਹੇ ਵਿੱਚ ਐਕਸ ਗ੍ਰੇਸ਼ੀਆ ਅਮਾਉਂਟ, 2500 ਰੁਪਏ ਦੀ ਪੈਨਸ਼ਨ ਵੀ ਦਿੱਤੀ ਜਾਏਗੀ। ਪਤੀ ਦੀ ਮੌਤ ਤੇ ਪਤਨੀ ਨੂੰ ਪੈਨਸ਼ਨ ਮਿਲੇਗੀ ਅਤੇ ਪਤਨੀ ਦੀ ਮੌਤ ਤੇ ਪਤੀ ਨੂੰ ਪੈਨਸ਼ਨ ਦਿੱਤੀ ਜਾਏਗੀ।
ਇਸ ਤੋਂ ਇਲਾਵਾ, ਮਾਪਿਆਂ ਨੂੰ ਪੈਨਸ਼ਨ ਦਿੱਤੀ ਜਾਏਗੀ। ਇਸ ਤੋਂ ਇਲਾਵਾ ਅਣਵਿਆਹੇ ਵਿਅਕਤੀ ਦੀ ਮੌਤ , ਅਜਿਹੇ ਬੱਚੇ, ਜਿਨ੍ਹਾਂ ਦੇ ਮਾਪੇ ਹੁਣ ਇਸ ਸੰਸਾਰ ਵਿੱਚ ਨਹੀਂ ਹਨ, ਜੇਕਰ ਮਾਪਿਆਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੈ, ਤਾਂ 25 ਸਾਲ ਤੱਕ ਹਰ ਬੱਚੇ ਨੂੰ 2500-2500 ਰੁਪਏ ਦਿੱਤੇ ਜਾਣਗੇ। ਉਨ੍ਹਾਂ ਬੱਚਿਆਂ ਨੂੰ ਮੁਫਤ ਸਿੱਖਿਆ ਵੀ ਦਿੱਤੀ ਜਾਏਗੀ ।
ऐसे बच्चे जिन्होंने कोरोना की वजह से अपने माता पिता को खो दिया, ऐसे सभी बच्चे अपने आप को अकेला और बेसहारा ना समझें, मैं हर वक्त उनके साथ खड़ा हूँ।
उन्हें एकमुश्त मुआवज़े के अलावा 25 साल की उम्र तक ₹2,500 हर महीने हर बच्चे को दिए जाएंगे और उनकी शिक्षा मुफ़्त होगी pic.twitter.com/2UZo9aWFoO
— Arvind Kejriwal (@ArvindKejriwal) May 18, 2021