ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਦਿੱਲੀ-ਐੱਨ.ਸੀ.ਆਰ. ਦੀ ਹਵਾ ਵਿੱਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਸ਼ਨੀਵਾਰ ਨੂੰ ਪੂਰਬੀ ਦਿੱਲੀ ਦੇ ਆਨੰਦ ਵਿਹਾਰ ਵਿੱਚ AQI ਪੱਧਰ 412 ਦਰਜ ਕੀਤਾ ਗਿਆ, ਜਿਸ ਨਾਲ ਪ੍ਰਦੂਸ਼ਣ “ਗੰਭੀਰ” ਸ਼੍ਰੇਣੀ ਵਿੱਚ ਪਹੁੰਚ ਗਿਆ। ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੈ। ਇਸ ਲਈ ਜਨਪਥ ਰੋਡ ‘ਤੇ ਪੀ.ਐੱਮ. ਦੇ ਉੱਚ ਪੱਧਰ ਨੂੰ ਕੰਟਰੋਲ ਕਰਨ ਲਈ ਸੜਕਾਂ ‘ਤੇ ਪਾਣੀ ਛਿੜਕਾਅ ਕੀਤਾ ਜਾ ਰਿਹਾ ਹੈ।
ਦੀਵਾਲੀ ਤੋਂ ਦੋ ਦਿਨਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼, ਅਸਥਮਾ ਦੇ ਦੌਰੇ ਅਤੇ ਐਲਰਜਿਕ ਬ੍ਰੌਨਕਾਈਟਿਸ ਮਰੀਜ਼ਾਂ ਵਿੱਚ ਲਗਭਗ 30% ਵਾਧਾ ਦੇਖਿਆ ਗਿਆ ਹੈ। ਡਾਕਟਰਾਂ ਨੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।
27 ਅਕਤੂਬਰ ਨੂੰ ਬੰਗਾਲ ਦੀ ਖਾੜੀ ਵਿੱਚ ਬਣਿਆ ਦਬਾਅ ਚੱਕਰਵਾਤ ਵਿੱਚ ਬਦਲਣ ਦੀ ਸੰਭਾਵਨਾ ਹੈ। ਤੂਫ਼ਾਨ ਦਾ ਨਾਂ “ਮੋਨਥਾ” ਰੱਖਿਆ ਜਾ ਸਕਦਾ ਹੈ, ਜੋ ਥਾਈਲੈਂਡ ਨੇ ਸੁਝਾਇਆ ਹੈ ਅਤੇ ਇਸ ਦਾ ਮਤਲਬ “ਸੁਗੰਧਿਤ ਫੁੱਲ” ਜਾਂ “ਸੁੰਦਰ ਫੁੱਲ” ਹੈ।
ਆਈ.ਐੱਮ.ਡੀ. ਅਨੁਸਾਰ ਇਹ ਤੂਫ਼ਾਨ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਲੈ ਕੇ ਆਵੇਗਾ। ਇਸ ਨਾਲ ਆਂਧਰਾ ਪ੍ਰਦੇਸ਼, ਰਾਇਲਸੀਮਾ, ਤਮਿਲਨਾਡੂ, ਓਡੀਸ਼ਾ ਤੇ ਤੇਲੰਗਾਨਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਧਰ, ਹਿਮਾਚਲ ਦੇ ਲਾਹੌਲ-ਸਪੀਤੀ ਦੇ ਤਾਬੋ ਵਿੱਚ ਘੱਟੋ-ਘੱਟ ਤਾਪਮਾਨ ਮਾਈਨਸ 2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਪਰ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ।
ਮੈਦਾਨੀ ਰਾਜਾਂ ਵਿੱਚੋਂ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸ਼ਨੀਵਾਰ ਸਵੇਰੇ ਯੂ.ਪੀ. ਦੇ ਵਾਰਾਣਸੀ ਵਿੱਚ ਗੰਗਾ ਘਾਟਾਂ ਨੇੜੇ ਧੁੰਦ ਦੀ ਮੋਟੀ ਚਾਦਰ ਛਾਈ ਰਹੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

