ਚੰਡੀਗੜ੍ਹ : ਕੋਰੋਨਾ ਵਾਇਰਸ ਨਾਲ ਜਾਰੀ ਜੰਗ ਸੂਬਾ ਪੁਲਿਸ ਅਤੇ ਡਾਕਟਰਾਂ ਸਮੇਤ ਕੁਝ ਹੋਰ ਲੋਕ ਅੱਗੇ ਹੋ ਕੇ ਲੜ ਰਹੇ ਹਨ । ਇਸੇ ਜੰਗ ਵਿਚ ਏਸੀਪੀ ਅਨਿਲ ਕੋਹਲੀ ਅਤੇ ਕਾਨੂੰਗੋ ਗੁਰਮੇਲ ਸਿੰਘ ਨੇ ਦਮ ਤੋੜ ਦਿੱਤਾ ਹੈ । ਜੰਗ ਦੇ ਇਨ੍ਹਾਂ ਯੋਧਿਆਂ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵਡਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਅਤੇ ਦੋਵੇਂ ਯੋਧਿਆਂ ਦੀ ਮੌਤ ਤੇ ਉਨ੍ਹਾਂ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ।
Deeply saddened to lose two of my officials to #Covid19. Have decided to pay Rs. 50 lakhs ex-gratia to their next to kin. While I pray such an incident shouldn't happen, but if it does, State Govt will pay Rs. 50 lakhs to NoK of officials who die in line of duty due to #Covid19.
— Capt.Amarinder Singh (@capt_amarinder) April 18, 2020
ਦੱਸ ਦੇਈਏ ਕਿ ਇਹ ਦੋਵੇ ਅਧਿਕਾਰੀ ਕੋਰੋਨਾ ਪਾਜ਼ਿਟਿਵ ਸਨ ਉਨ੍ਹਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਨੇ 50-50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ ਕੋਰੋਨਾਵਾਇਰਸ ਕਰਕੇ ਕਿਸੇ ਵੀ ਅਧਿਕਾਰੀ ਦੀ ਡਿਊਟੀ ਦੌਰਾਨ ਮੌਤ ਹੋਣ ‘ਤੇ ਉਸਦੇ ਮੈਂਬਰਾਂ ਨੂੰ ਇੰਨੀ ਹੀ ਰਾਸ਼ੀ ਅਦਾ ਕੀਤੀ ਜਾਵੇਗੀ। ਇਸ ਦੀ ਪੁਸ਼ਟੀ ਉਨ੍ਹਾਂ ਆਪਣੇ ਟਵੀਟ ਵਿਚ ਕੀਤੀ ਹੈ ।ਦਸਨਯੋਗ ਹੈ ਕਿ ਏ.ਸੀ.ਪੀ. ਅਨਿਲ ਕੋਹਲੀ ਨੇ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਆਖ਼ਰੀ ਸਾਹ ਲਏ । ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ।