ਫਲੋਰਿਡਾ ‘ਚ ਰਿਹਾਇਸ਼ੀ ਇਮਾਰਤ ਢਹਿ ਢੇਰੀ ਹੋਣ ਤੋਂ ਬਾਅਦ 150 ਲੋਕ ਲਾਪਤਾ

TeamGlobalPunjab
1 Min Read

ਮਿਆਮੀ : ਅਮਰੀਕਾ ਦੇ ਫਲੋਰਿਡਾ ਸੂਬੇ ‘ਚ ਵੀਰਵਾਰ ਨੂੰ ਰਿਹਾਇਸ਼ੀ ਇਮਾਰਤ ਦੇ ਇੱਕ ਹਿੱਸੇ ਦੇ ਢਹਿਣ ਦੀ ਘਟਨਾ ਤੋਂ ਬਾਅਦ 150 ਤੋਂ ਜ਼ਿਆਦਾ ਲੋਕ ਲਾਪਤਾ ਹਨ, ਜਿਸ ਵਿੱਚ ਇੱਕ ਭਾਰਤੀ ਜੋੜਾ ਤੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਵੀ ਸ਼ਾਮਲ ਹੈ।

ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਬਚਾਅ ਕਾਰਜ ਵੱਡੇ ਪੱਧਰ ‘ਤੇ ਜਾਰੀ ਹਨ। ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜਾਂ ਵਿੱਚ ਸਥਾਨਕ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਇਜ਼ਰਾਈਲ ਅਤੇ ਮੈਕਸੀਕੋ ਤੋਂ ਵੀ ਰੈਸਕਿਊ ਟੀਮਾਂ ਫਲੋਰਿਡਾ ਵਿੱਚ ਪਹੁੰਚੀਆਂ ਹਨ ਤਾਂ ਕਿ ਬਚੇ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ।

40 ਸਾਲ ਪੁਰਾਣੀ ਇਸ ਇਮਾਰਤ ਦੇ ਢਹਿਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੁਝ ਸਾਫ ਨਹੀਂ ਹੋ ਸਕਿਆ ਹੈ। ਫਲੋਰਿਡਾ ਦੇ ਮਿਆਮੀ ਵਿੱਚ ਵੀਰਵਾਰ ਰਾਤ ਨੂੰ ਇੱਕ 12 ਮੰਜ਼ਲੀ ਰਿਹਾਇਸ਼ੀ ਇਮਾਰਤ ਦਾ ਹਿੱਸਾ ਢਹਿ ਗਿਆ। ਇਮਾਰਤ ਦੇ ਢਹਿਣ ਨਾਲ 130 ਯੂਨਿਟਾਂ ਦੇ ਇਸ ਕਾਂਪਲੈਕਸ ਵਿੱਚ ਘੱਟੋ-ਘੱਟੋ ਅੱਧੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ ਜੋ ਕਿ 1980 ਵਿੱਚ ਬਣਿਆ ਸੀ।

Share this Article
Leave a comment