ਪੰਜਾਬੀ ਦੇ ਹਰਮਨ ਪਿਆਰੇ ਲੇਖਕ ਸੁਖਦੇਵ ਮਾਦਪੁਰੀ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ : ਪੰਜਾਬੀ ਦੇ ਹਰਮਨ ਪਿਆਰੇ ਲੇਖਕ ਸੁਖਦੇਵ ਮਾਦਪੁਰੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੁਖਦੇਵ ਮਾਦਪੁਰੀ ਪੰਜਾਬੀ ਦੇ ਇੱਕ ਹਰਮਨ ਪਿਆਰੇ ਲੇਖਕ ਸਨ। ਉਨ੍ਹਾਂ ਨੇ ਲੋਕ ਗੀਤ, ਲੋਕ ਬੁਝਾਰਤਾਂ, ਲੋਕ ਕਹਾਣੀਆਂ, ਜੀਵਨੀ, ਨਾਟਕ, ਬਾਲ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਤੀਹ ਤੋਂ ਵੱਧ ਪੁਸਤਕਾਂ ਲਿਖੀਆਂ ਸਨ।

ਪੰਜਾਬੀ ਬੁਝਾਰਤਾਂ ਦੇ ਪੱਖ ਤੋਂ ਸੁਖਦੇਵ ਮਾਦਪੁਰੀ ਨੇ ਸੈਂਕੜੇ ਬੁਝਾਰਤਾਂ ਨੂੰ ਇੱਕਤਰ ਕਰਕੇ ਬੜੀ ਸੁੰਦਰ ਤੇ ਸੁਚੱਜੀ ਤਰਤੀਬ ਨਾਲ ਉਹਨਾਂ ਨੂੰ ਨਿਖੇੜ ਕੇ ਮਹਾਨਤਾ ਦਰਸਾਉਂਦਿਆਂ ਹੋਇਆਂ ਸੰਪਾਦਨ ਕੀਤਾ ਹੈ। ਉਨ੍ਹਾਂ ਨੇ ਇੱਕ ਵਸਤ ‘ਤੇ ਬੁਝਾਰਤਾਂ ਲਿਖੀਆਂ ਸਨ। ਉਹ ਬਾਲ ਰਸਾਲੇ ‘ਪੰਖੜੀਆਂ ਅਤੇ ‘ਪ੍ਰਾਇਮਰੀ ਸਿੱਖਿਆ’ ਦੇ ਸੰਪਾਦਕ ਵੀ ਰਹੇ ਸਨ।

ਪੰਜਾਬ ਦੇ ਲੋਕ ਵਿਰਸੇ ‘ਚ ਦਿਲਚਸਪੀ ਰੱਖਣ ਵਾਲੇ ਮਹਾਨ ਲੇਖਕ ਸੁਖਦੇਵ ਮਾਦਪੁਰੀ ਦਾ ਜਨਮ 12 ਜੂਨ, 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਾਦਪੁਰ ਵਿਖੇ ਬੇਬੇ ਸੁਰਜੀਤ ਕੌਰ ਅਤੇ ਪਿਤਾ ਦਿਆ ਸਿੰਘ ਦੇ ਘਰ ਹੋਇਆ ਸੀ ਜੋ ਕਿ ਹੁਣ ਸਮਾਧੀ ਰੋੜ ਖੰਨਾ ਵਿਖੇ ਰਹਿ ਰਹੇ ਸਨ। ‘ਪੰਜਾਬੀ ਬੁਝਾਰਤਾਂ’ ਪੁਸਤਕ ਲਈ ਉਨ੍ਹਾਂ ਨੂੰ 1979 ਵਿਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ (1995), ਪੰਜਾਬੀ ਸੱਥ ਲਾਂਬੜਾ ਵੱਲੋਂ (1995), ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਸੁਰਜੀਤ ਰਾਮਪੁਰੀ ਪੁਰਸਕਾਰ (2003) , ਏ.ਐਸ. ਕਾਲਜ ਖੰਨਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਤੋਂ ਇਲਾਵਾ ਅਨੇਕਾਂ ਪੁਰਸਕਾਰ ਮਿਲ ਚੁੱਕੇ ਸਨ।

Share This Article
Leave a Comment