Breaking News

ਉਘੇ ਲੇਖਕ ਤੇ ਪ੍ਰਕਾਸ਼ਕ ਐਸ ਬਲਵੰਤ ਦਾ ਦੇਹਾਂਤ

ਚੰਡੀਗੜ੍ਹ, (ਅਵਤਾਰ ਸਿੰਘ): ਇੰਗਲੈਂਡ ਵਸਦੇ ਉਘੇ ਲੇਖਕ ਅਤੇ ਪ੍ਰਕਾਸ਼ਕ ਐਸ ਬਲਵੰਤ ਦਾ ਦੇਹਾਂਤ ਹੋ ਗਿਆ। ਐਸ ਬਲਵੰਤ ਪੰਜਾਬੀ ਸਾਹਿਤ ਤੇ ਸੱਭਿਆਚਾਰ ਬਾਰੇ ਲਿਖਤਾਂ ਦੇ ਲੇਖਕ ਵਜੋਂ ਜਾਣਿਆ ਪਛਾਣਿਆ ਇਕ ਨਾਂ ਹੈ। ਉਹ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਸਾਹਿਤਿਕ ਤੇ ਸੱਭਿਆਚਾਰਿਕ ਵਿਸ਼ਿਆਂ ਬਾਰੇ ਕਰੀਬ ਦਰਜਨ ਤੋਂ ਵੱਧ ਕਿਤਾਬਾਂ ਦਾ ਕਰਤਾ ਹੈ।

ਐਸ ਬਲਵੰਤ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਪੱਤਰਕਾਰੀ ਤੋਂ ਕੀਤੀ ਫਿਰ ਪ੍ਰਕਾਸ਼ਨ ਜਗਤ ਵਿੱਚ ਆਪਣੀ ਹੋਂਦ ਬਣਾਈ ਤੇ ਪ੍ਰਕਾਸ਼ਕਾਂ ਦੀ ਸਿਰਮੌਰ ਸੰਸਥਾ The Fedration of Indian Publishers ਜੁੜ ਕੇ ਕਈ ਅਹੁਦਿਆਂ ਤੋਂ ਬਿਨਾ ਦੋ ਵਾਰ ਲਗਾਤਾਰ ਚੋਣ ਜਿੱਤ ਕੇ ਪ੍ਰਧਾਨਗੀ ਵੀ ਕੀਤੀ। ਇਸ ਤੋਂ ਬਿਨਾ ਉਸ ਨੇ Vice President, Asian Association of Paccific Scholarly Publishers ਅਤੇ ਭਾਰਤ ਸਰਕਾਰ ਦੀ ਸੰਸਥਾ Chemical and Allied Products Export Promotion Council ਦੀ ਵਾਈਸ ਚੇਅਰਮੈਨੀ (ਨਾਰਥ ਇੰਡੀਆ) ਵੀ ਕੀਤੀ।

ਐਸ ਬਲਵੰਤ ਦਿੱਲੀ ਸਰਕਾਰ ਵਲੋਂ ਸਰਬ ਉੱਤਮ ਕਹਾਣੀਕਾਰ ਵਜੋਂ ਤੇ The Fedration of Indian Publishers ਵਲੋਂ Best Publishers and Promoter of Intellectual Capital Through Book Mindedness and Promoters of Reading Habit ਵਜੋਂ ਸਨਮਾਨਿਤ ਕੀਤਾ ਗਿਆ।

ਐਸ ਬਲਵੰਤ ਦੇ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਬੜੇ ਮਿਲਾਪੜੇ ਸੁਭਾਅ ਦੇ ਇਨਸਾਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਰਾਈਟਰਜ਼ ਕਲੱਬ, ਚੰਡੀਗੜ੍ਹ ਦੇ ਕਨਵੀਨਰ ਸ਼ਾਮ ਸਿੰਘ, ਬਲਵਿੰਦਰ ਸਿੰਘ, ਕਵਿਤਰੀ ਮਨਜੀਤ ਇੰਦਰਾ, ਸੁਲਤਾਨਾ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸਰਪ੍ਰਸਤ ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਅਵਤਾਰ ਸਿੰਘ ਪਤੰਗ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਅਦਾਰਾ ਸੰਵੇਦਨਾ ਦੇ ਪ੍ਰਧਾਨ ਲਾਭ ਸਿੰਘ ਖੀਵਾ, ਅਵਤਾਰ ਸਿੰਘ ਭੰਵਰਾ, ਪੰਜਾਬੀ ਸਾਹਿਤ ਸਭਾ ਜਲੰਧਰ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ, ਹਰਿਆਣਾ ਪੰਜਾਬੀ ਸਾਹਿਤ ਸਭਾ ਅੰਬਾਲਾ ਦੇ ਪ੍ਰਧਾਨ ਸੁਦਰਸ਼ਨ ਗਾਸੋ, ਡਾ ਗੁਰਦਰਪਾਲ ਸਿੰਘ, ਹਿਸਾਰ ਤੋਂ ਲੇਖਿਕਾ ਗੁਰਪ੍ਰੀਤ ਸੈਣੀ ਅਤੇ ਹੋਰ ਲੇਖਕਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਦੇ ਜਾਣ ਨਾਲ ਸਾਹਿਤ ਜਗਤ ਨੂੰ ਬੇਹੱਦ ਘਾਟਾ ਪਿਆ ਹੈ।

Check Also

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਿਸ਼ਵ ਜਲ ਦਿਵਸ ਮਨਾਇਆ

ਚੰਡੀਗੜ੍ਹ :ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ …

Leave a Reply

Your email address will not be published. Required fields are marked *