ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ PUBG ਗੇਮ ਨੂੰ ਬੈਨ ਕਰ ਦਿੱਤਾ ਗਿਆ ਇਸ ਚੀਨੀ ਐਪਲੀਕੇਸ਼ਨ ਦਾ ਦੇਸ਼ ਅੰਦਰ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਹੁਣ ਇਸ ਦੇ ਤੋੜ ਵਜੋਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਕ ਨਵੀਂ ਗੇਮ ਲੈ ਕੇ ਆਏ ਹਨ।
ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਉਹ PUBG ਦੀ ਟੱਕਰ ‘ਚ FAU-G ਗੇਮ ਨੂੰ ਪੇਸ਼ ਕਰ ਰਹੇ ਹਨ। ਅਕਸ਼ੈ ਕੁਮਾਰ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ । ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਲਿਖਿਆ ਕਿ FAU-G ਗੇਮ ਤੋਂ ਹੋਣ ਵਾਲੀ ਕਮਾਈ ਦਾ 20 ਫੀਸਦੀ ਹਿੱਸਾ ‘ਭਾਰਤ ਦੇ ਵੀਰ ਟਰੱਸਟ’ ਨੂੰ ਦਿੱਤਾ ਜਾਵੇਗਾ। ਇਸ ਟਰੱਸਟ ਨੂੰ ਗ੍ਰਹਿ ਮੰਤਰਾਲੇ ਵੱਲੋਂ ਬਣਾਇਆ ਗਿਆ ਹੈ।
Supporting PM @narendramodi’s AtmaNirbhar movement, proud to present an action game,Fearless And United-Guards FAU-G. Besides entertainment, players will also learn about the sacrifices of our soldiers. 20% of the net revenue generated will be donated to @BharatKeVeer Trust #FAUG pic.twitter.com/Q1HLFB5hPt
— Akshay Kumar (@akshaykumar) September 4, 2020
ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ PUBG ਦੇ ਨਾਲ 118 ਚੀਨੀ ਐਪਲੀਕੇਸ਼ਨ ਨੂੰ ਬੈਨ ਕਰ ਦਿੱਤਾ ਗਿਆ ਸੀ। ਪਰ ਸਰਕਾਰ ਨੇ ਹਵਾਲਾ ਦਿੱਤਾ ਸੀ, ਕਿ ਇਨ੍ਹਾਂ ਐਪਲੀਕੇਸ਼ਨ ਰਾਹੀਂ ਭਾਰਤ ਦੀ ਸੁਰੱਖਿਆ ਨੂੰ ਸੰਨ੍ਹ ਲੱਗ ਸਕਦੀ ਹੈ।
Barely two days after we banned #PUBG, my good friend @vishalgondal announces the launch of an Indian online multiplayer game.
Vishal sold his erstwhile gaming business to @Disney for $100mn in 2012 & currently runs @GOQii.
More power to India’s talented young entrepreneurs! pic.twitter.com/AgGdVSDb3i
— Milind Deora मिलिंद देवरा (@milinddeora) September 4, 2020