ਲੁਧਿਆਣਾ :- ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਿੰਡ ਸਸਰਾਲੀ ਵਿਖੇ ਬੰਨ੍ਹ ਟੁੱਟ ਗਿਆ ਹੈ। ਪਿੰਡ ਵਾਸੀਆਂ ਵੱਲੋਂ ਨਾਲ ਲੱਗਦੇ ਇਲਾਕਾ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਤ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਆਉਣ ਕਾਰਨ ਪਾਣੀ ਛੱਡਿਆ ਗਿਆ ਸੀ। ਛੱਡੇ ਗਏ ਪਾਣੀ ਦੇ ਲੁਧਿਆਣਾ ਸਵੇਰੇ 4 ਵਜੇ ਤੱਕ ਪਹੁੰਚਣ ਦੀ ਗੱਲ ਆਖੀ ਗਈ ਸੀ। ਜਿਸ ਤੋਂ ਬਾਅਦ ਸਸਰਾਲੀ ਕਾਲੋਨੀ ਵਿਖੇ ਬੰਨ੍ਹ ਕਮਜ਼ੋਰ ਹੁੰਦੇ ਟੁੱਟਦੇ ਦਿਖਾਈ ਦੇ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ, ਮਿਹਰਬਾਨ ਪਿੰਡਾਂ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
- ਉੱਚ ਸਤਰਕਤਾ ਤੇ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
- ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ।
- ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।
- ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਟੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
- ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।
ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ। ਇਹ ਹੇਠ ਦਰਸਾਏ ਹਨ।
- ਰਾਹੋਂ ਰੋਡ ਗੌਂਸਗੜ੍ਹ ਸਤਿਸੰਗ ਘਰ
- ਚੰਡੀਗੜ੍ਹ ਰੋਡ ਮੁੰਡੀਆਂ ਸਤਿਸੰਗ ਘਰ
- ਟਿੱਬਾ ਰੋਡ ਸਤਿਸੰਗ ਘਰ
- ਕੈਲਾਸ਼ ਨਗਰ ਸਤਿਸੰਗ ਘਰ
- ਪਿੰਡ ਸਸਰਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ
- ਖਾਸੀ ਕਲਾਂ ਮੰਡੀ
- ਖਾਸੀ ਕਲਾਂ ਸਕੂਲ
- ਭੂਖੜੀ ਸਕੂਲ
- ਮੱਤੇਵਾੜਾ ਸਕੂਲ
- ਮੱਤੇਵਾੜਾ ਮੰਡੀ
ਐਮਰਜੈਂਸੀ ਸੰਪਰਕ
- ਫਲੱਡ ਕੰਟਰੋਲ ਰੂਮ: 0161-2433100
- ਪੁਲਿਸ ਹੈਲਪਲਾਈਨ: 112
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।