ਬਾਲੀਵੁੱਡ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ Netflix ‘ਤੇ ਆਉਣਗੇ ਨਜ਼ਰ

TeamGlobalPunjab
1 Min Read

ਚੰਡੀਗੜ੍ਹ: ਪੰਜਾਬੀ ਇੰਡਸਰੀ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਬਾਲੀਵੁੱਡ ‘ਚ ਆਪਣੀ ਪਹਿਚਾਣ ਬਣਾਉਣ ਤੋਂ ਬਾਅਦ ਹੁਣ ਆਪਣੇ ਫੈਨਜ਼ ਲਈ ਜਲਦ ਹੀ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਬਾਲੀਵੁੱਡ ਫ਼ਿਲਮਾਂ ‘ਚ ਐਂਟਰੀ ਕਰਨ ਤੋਂ ਬਾਅਦ ਹੁਣ ਜਲਦ ਆਨਲਾਈਨ ਸਟਰੀਮਿੰਗ ਪਲੇਟਫਾਰਮ ਨੈਟਫਲਿਕਸ ਔਰਿਜਨਲਸ ‘ਤੇ ਵੀ ਜਲਦ ਹੀ ਨਜ਼ਰ ਆਉਣਗੇ। ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣੇ ਫੈਨਜ਼ ਦੇ ਸਵਾਲ ਦੇ ਜਵਾਬ ਦਿੰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ।

ਦਿਲਜੀਤ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੇ ਨੈਟਫਲਿਕਸ ਔਰਿਜਨਲਸ ਨਾਲ ਫਿਲਮ ਸਾਈਨ ਕੀਤੀ ਹੈ ਤੇ ਲੌਕਡਾਊਨ ਕਰਕੇ ਇੱਕ ਫ਼ਿਲਮ ਦੀ ਸ਼ੂਟਿੰਗ ਰੁਕ ਗਈ, ਸਭ ਠੀਕ ਹੋਣ ਤੋਂ ਬਾਅਦ ਇਸ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਜਾਵੇਗੀ। ਅਸਲ ‘ਚ ਉਨ੍ਹਾਂ ਦੇ ਇੱਕ ਫੈਨ ਨੇ ਸੁਝਾਅ ਮੰਗਿਆ ਸੀ ਕਿ ਉਸਨੂੰ Netflix ‘ਤੇ ਕਿਹੜਾ ਸ਼ੋਅ ਵੇਖਣਾ ਚਾਹੀਦਾ ਹੈ, ਪਰ ਇਸਦੇ ਜਵਾਬ ‘ਚ ਦੋਸਾਂਝ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਖੁਲਾਸਾ ਕਰ ਦਿੱਤਾ।

https://www.instagram.com/p/CBIE0NUF10V/

Share This Article
Leave a Comment