ਦਰੱਖਤ ਕੱਟਣ ‘ਤੇ ਅਜਿਹਾ ਕੀ ਹੋਇਆ ਕਿ ਦੇਖਣ ਵਾਲਿਆਂ ਦੀਆਂ ਅੱਖਾਂ ‘ਚੋਂ ਵੀ ਆ ਗਏ ਹੰਝੂ, ਤੁਸੀਂ ਵੀ ਹੋ ਜਾਓਗੇ ਭਾਵੁਕ

TeamGlobalPunjab
2 Min Read

ਕੇਰਲ : ਮੁੰਬਈ ਦੇ ਪਿੰਡ ਗੋਰੇਗਾਂਵ ਦੀ ਆਰੇ ਕਾਲੋਨੀ ‘ਚ ਦੋ ਹਜ਼ਾਰ ਰੁੱਖ ਕੱਟਣ ਦੇ ਮਾਮਲੇ ‘ਚ ਹੁਣ ਨਵਾਂ ਮੋੜ ਆਇਆ ਹੈ। ਮੋੜ ਵੀ ਅਜਿਹਾ ਜਿਸ ਨੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਚਿਹਰੇ ‘ਤੇ ਹੈਰਾਨਗੀ ਲਿਆ ਦਿੱਤੀ। ਜਾਣਕਾਰੀ ਮੁਤਾਬਿਕ ਇੱਥੋਂ ਦੇ ਪਲੱਕੜ ਰੇਲਵੇ ਸਟੇਸ਼ਨ ਕੰਪਲੈਕਸ ‘ਚ ਸਥਿਤ ਇੱਕ ਗੁਲਮੋਹਰ ਦਾ ਰੁੱਖ ਕੱਟਣ ਦੇ ਦੋਸ਼ ‘ਚ ਰੇਲਵੇ ਅਧਿਕਾਰੀਆਂ ਅਤੇ ਠੇਕੇਦਾਰ ‘ਤੇ ਕੇਸ ਦਰਜ ਕਰਵਾਇਆ ਗਿਆ ਹੈ। ਦਰਅਸਲ ਇਸ ਰੁੱਖ ‘ਤੇ 100 ਤੋਂ ਜਿਆਦਾ ਪ੍ਰਵਾਸੀ ਪੰਛੀਆਂ ਨੇ ਆਲ੍ਹਣੇ ਪਾਏ ਸਨ ਜਿਹੜੇ ਰੁੱਖ ਕੱਟਣ ਕਾਰਨ ਉਜੜ ਗਏ।

ਦੱਸ ਦਈਏ ਕਿ ਇੱਕ ਅਕਤੂਬਰ ਨੂੰ ਪਲੱਕੜ ਰੇਲਵੇ ਸਟੇਸ਼ਨ ਕੰਪਲੈਕਸ ‘ਤੇ ਲੱਗੇ ਗੁਲਮੋਹਰ ਦਾ ਰੁੱਖ ਕੱਟ ਦਿੱਤਾ ਗਿਆ ਸੀ। ਇਹ ਰੁੱਖ ਬਹੁਤ ਪੁਰਾਣਾ ਦੱਸਿਆ ਜਾ  ਰਿਹਾ ਹੈ। ਇਹ ਦਰੱਖਤ ਕੱਟਣ ਕਾਰਨ ਇਸ ‘ਤੇ ਬਣੇ 100 ਤੋਂ ਵਧੇਰੇ ਆਲ੍ਹਣੇ ਟੁੱਟ ਗਏ ਅਤੇ ਉਨ੍ਹਾਂ ‘ਚ ਮੌਜੂਦ ਪੰਛੀਆਂ ਦੇ ਆਲ੍ਹਣੇ ਵੀ ਹੇਠਾਂ ਡਿੱਗ ਕੇ ਟੁੱਟ ਗਏ। ਪ੍ਰਤੱਖ ਦਰਸੀਆਂ ਅਨੁਸਾਰ ਰੁੱਖ ਕੱਟਣ ਤੋਂ ਬਾਅਦ ਪ੍ਰਵਾਸੀ ਪੰਛੀ ਦੋ ਦਿਨ ਤੱਕ ਉੱਥੇ ਹੀ ਬੈਠੇ ਰਹੇ ਅਤੇ ਆਪਣੇ ਅੰਡਿਆਂ ਦੀ ਤਲਾਸ਼ ਕਰਦੇ ਰਹੇ।

- Advertisement -

ਰੇਲਵੇ ਸਟੇਸ਼ਨ ‘ਤੇ ਕੱਟੇ ਗਏ ਰੁੱਖ ਦੀ ਖਬਰ ਜਦੋਂ ਬੋਬਨ ਮੱਟੂਮੰਥਾ ਨਾਮਕ ਵਿਅਕਤੀ ਨੂੰ ਮਿਲੀ ਤਾਂ ਉਨ੍ਹਾਂ ਇਸ ਦੀ ਸੂਚਨਾ ਜਗਲਾਤ ਵਿਭਾਗ ਨੂੰ ਦਿੱਤੀ।

ਜਾਣਕਾਰੀ ਮੁਤਾਬਿਕ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਵਾਲਯਾਲ ਰੇਂਜ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਅਤੇ ਰੁੱਖ ਕੱਟਣ ਵਾਲੇ ਠੇਕੇਦਾਰ ‘ਤੇ ਮਾਮਲਾ ਦਰਜ ਕਰਵਾਇਆ।

 

- Advertisement -

ਦੇਖੋ ਵੀਡੀਓ

Share this Article
Leave a comment