ਬੰਗਲਾਦੇਸ਼ ਦੇ ਇਸ ਸਾਬਕਾ ਕਪਤਾਨ ਨੂੰ ਮੈਚ ਦੌਰਾਨ ਪਿਆ ਦਿਲ ਦਾ ਦੌਰਾ, ਹਸਪਤਾਲ ‘ਚ ਭਰਤੀ

Global Team
2 Min Read

ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤਮੀਮ ਇਕਬਾਲ ਦੀ ਮੈਚ ਦੌਰਾਨ ਅਚਾਨਕ ਸਿਹਤ ਵਿਗੜ ਗਈ। ਢਾਕਾ ਪ੍ਰੀਮੀਅਰ ਲੀਗ (DPL) ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਤਮੀਮ ਇਕਬਾਲ ਨੂੰ ਛਾਤੀ ਵਿੱਚ ਦਰਦ ਅਤੇ ਬੇਅਰਾਮੀ ਮਹਿਸੂਸ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ੀ ਲੋਕ ਅਤੇ ਤਮੀਮ ਇਕਬਾਲ ਦੇ ਪ੍ਰਸ਼ੰਸ਼ਕ ਉਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ।

ਦੱਸ ਦਈਏ ਕਿ ਤਮੀਮ ਢਾਕਾ ਪ੍ਰੀਮੀਅਰ ਡਿਵੀਜ਼ਨ ਕ੍ਰਿਕਟ ਲੀਗ ਵਿੱਚ ਇੱਕ ਮੈਚ ਖੇਡ ਰਹੇ ਸਨ। ਇਹ ਮੈਚ ਮੁਹੰਮਦਨ ਸਪੋਰਟਿੰਗ ਕਲੱਬ ਅਤੇ ਸ਼ਾਈਨਪੁਕੁਰ ਕ੍ਰਿਕਟ ਕਲੱਬ ਵਿਚਕਾਰ ਖੇਡਿਆ ਜਾ ਰਿਹਾ ਹੈ। ਮੈਚ ਦੌਰਾਨ ਇਕਬਾਲ ਨੂੰ ਛਾਤੀ ‘ਚ ਦਰਦ ਹੋਣ ਲੱਗਾ। ਪਹਿਲਾਂ ਉਨ੍ਹਾਂ ਨੂੰ ਏਅਰਲਿਫਟ ਰਾਹੀਂ ਢਾਕਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫਾਜਿਲਾਤੁਨੇਸਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਮੁੱਖ ਡਾਕਟਰ ਦੇਬਾਸ਼ੀਸ਼ ਚੌਧਰੀ ਨੇ ਕਿਹਾ, ‘ਤਮੀਮ ਇਕਬਾਲ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪਹਿਲਾ ਉਸ ਨੂੰ ਢਾਕਾ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਰਸਤੇ ਵਿਚ ਉਸ ਦੀ ਛਾਤੀ ਵਿਚ ਤੇਜ਼ ਦਰਦ ਹੋਇਆ ਅਤੇ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਇਥੇ ਉਸ ਦੀ ਜਾਂਚ ਕੀਤੀ ਗਈ ਅਤੇ ਈਸੀਜੀ ਕੀਤੀ ਗਈ। ਖ਼ੂਨ ਦੀ ਜਾਂਚ ਦੀ ਪਹਿਲੀ ਰਿਪੋਰਟ ਵਿੱਚ ਇਹ ਸਮੱਸਿਆ ਸਾਹਮਣੇ ਆਈ ਹੈ। ਮੈਡੀਕਲ ਰਿਪੋਰਟਾਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਗਈ ਕਿ ਇਹ ਇੱਕ ਵੱਡਾ ਦਿਲ ਦਾ ਦੌਰਾ ਸੀ।” ਪ੍ਰਾਪਤ ਜਾਣਕਾਰੀ ਅਨੁਸਾਰ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੀ ਨਿਰਧਾਰਤ ਬੋਰਡ ਮੀਟਿੰਗ ਨੂੰ ਰੱਦ ਕਰ ਦਿੱਤਾ ਹੈ, ਬੋਰਡ ਦੇ ਕਈ ਮੈਂਬਰ ਹਸਪਤਾਲ ਵਿੱਚ ਤਮੀਮ ਇਕਬਾਲ ਦਾ ਹਾਲ ਜਾਣਨ ਪੁੱਜੇ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment