ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਇਆ ਗਿਆ ਕੋਵਿਡ-19 ਟੀਕਾਕਰਣ ਕੈਂਪ

TeamGlobalPunjab
3 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਅਸ਼ੀਰਵਾਦ ਅਤੇ ਦਿਸ਼ਾ-ਨਿਰਦੇਸ਼ ਨਾਲ ਨਿਰੰਕਾਰੀ ਮਿਸ਼ਨ ਵਲੋਂ ਪੂਰੇ ਭਾਰਤ ਦੇ ਨਿਰੰਕਾਰੀ ਸਤਿਸੰਗ ਭਵਨਾਂ ਵਿੱਚ ਕੋਵਿਡ – 19 ਟੀਕਾਕਰਣ ਕੈਂਪ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਵਿਚ ਮਿਸ਼ਨ ਦੀ ਬ੍ਰਾਂਚ ਡੇਰਾਬੱਸੀ ਵਿੱਚ ਇਹ ਕੈਂਪ ਲਗਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੰਗੀਤਾ ਜੈਨ ਸੀਨੀਅਰ ਮੈਡੀਕਲ ਅਫਸਰ ਬਲਾਕ ਡੇਰਾਬੱਸੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰਖਦੇ ਹੋਏ ਕੋਰੋਨਾ ਵੈਕਸੀਨੇਸ਼ਨ ਸੈਂਟਰ ਸਿਵਲ ਹਸਪਤਾਲ ਡੇਰਾਬੱਸੀ ਤੋਂ ਬਦਲਕੇ ਸੰਤ ਨਿਰੰਕਾਰੀ ਸਤਸੰਗ ਭਵਨ ਆਦਰਸ਼ ਨਗਰ ਡੇਰਾਬੱਸੀ ਵਿੱਚ ਕਰ ਦਿੱਤਾ ਗਿਆ ਹੈ। ਉਨ੍ਹਾਂ ਸਤਿਗੁਰੁੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਨੇ ਜਨ ਕਲਿਆਣ ਦੀਆਂ ਸੇਵਾਵਾਂ ਵਿੱਚ ਹਮੇਸ਼ਾ ਹੀ ਅਹਿਮ ਭੂਮਿਕਾ ਨਿਭਾਈ ਜਿਸਦੇ ਲਈ ਉਹ ਹਮੇਸ਼ਾਂ ਤੋਂ ਹੀ ਸ਼ਲਾਘਾ ਦਾ ਪਾਤਰ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਕੈਂਪ ਵਿੱਚ 45 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸਦੇ ਇਲਾਵਾ ਜਿਨਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਾ ਟੀਕਾ ਲੱਗੇ 3 ਮਹੀਨੇ ਹੋ ਚੁੱਕੇ ਹੈ ਉਹ ਵੀ ਆਕੇ ਦੂਜੀ ਡੋਜ ਲੈ ਸੱਕਦੇ ਹਨ। ਅੱਜ 150 ਭੈਣ-ਭਰਾਵਾਂ ਦਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਮੁਫਤ ਟੀਕਾਕਰਣ ਕੀਤਾ ਗਿਆ।

ਡੇਰਾਬੱਸੀ ਦੇ ਸੰਯੋਜਕ ਮਹਾਤਮਾ ਸੁਭਾਸ਼ ਚੋਪੜਾ ਜੀ ਨੇ ਦੱਸਿਆ ਕਿ ਵਿਸ਼ਵ ਆਪਦਾ ਕੋਵਿਡ – 19 ਦੇ ਦੌਰਾਨ ਨਿਰੰਕਾਰੀ ਮਿਸ਼ਨ ਆਪਣੇ ਮਿਸ਼ਨ ਮਾਨਵਤਾ ਦੀ ਸੇਵਾ ਨੂੰ ਲੈ ਕੇ ਜਨਕਲਿਆਣ ਦੀ ਭਲਾਈ ਲਈ ਅਨੇਕ ਕਾਰਜ ਕਰ ਰਿਹਾ ਹੈ। ਨਿਰੰਕਾਰੀ ਮਿਸ਼ਨ ਜਿੱਥੇ ਅਧਿਆਤਮਿਕ ਸਿੱਖਿਆ ਦਿੰਦਾ ਹੈ ਉਥੇ ਹੀ ਮਨੁੱਖਤਾ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦਾ ਹੈ। ਚਾਹੇ ਖੂਨਦਾਨ ਕੈਂਪ ਹੋਣ, ਸਫਾਈ ਅਭਿਆਨ ਹੋਵੇ, ਰੁੱਖ ਲਗਾਓ ਮੁਹਿੰਮ ਹੋਵੇ ਅਤੇ ਜਦੋਂ ਵਲੋਂ ਇਹ ਕਰੋਨਾ ਦਾ ਸਮਾਂ ਚੱਲ ਰਿਹਾ ਹੈ ਮਿਸ਼ਨ ਵਲੋਂ ਜਰੂਰਤਮੰਦ ਲੋਕਾਂ ਨੂੰ ਰਾਸ਼ਨ, ਮਾਸਕ ਵੰਡ, ਘਰਾਂ – ਗਲੀਆਂ, ਸਤਿਸੰਗ ਭਵਨਾਂ ਨੂੰ ਸੈਨੇਟਾਈਜੇਸ਼ਨ ਕਰਨਾ ਆਦਿ ਵਿੱਚ ਮਿਸ਼ਨ ਨੇ ਭਰਪੂਰ ਯੋਗਦਾਨ ਦਿੱਤਾ ਹੈ।

- Advertisement -

ਇਸ ਦੌਰਾਨ ਡੇਰਾਬੱਸੀ ਦੇ ਸੰਚਾਲਕ ਦਰਸ਼ਨ ਲਾਲ ਨੇ ਸਿਹਤ ਵਿਭਾਗ ਦੀ ਟੀਮ ਅਤੇ ਹੋਰਨਾਂ ਭੈਣਾ ਭਰਾਵਾਂ ਦਾ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਨਿਰੰਕਾਰ ਪ੍ਰਭੂ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਇਹ ਵਿਸ਼ਵ ਨੂੰ ਕੋਰੋਨਾ ਵਾਇਰਸ ਤੋਂ ਮੁਕਤੀ ਮਿਲੇ।

Share this Article
Leave a comment