ਕੋਰੋਨਾ ਕਾਰਨ ਹੁਣ ਤੱਕ 40 ਲੱਖ ਲੋਕਾਂ ਦੀਆਂ ਗਈਆਂ ਜਾਨਾਂ, ਮਹਾਂਮਾਰੀ ਖਤਮ ਹੋਣ ‘ਚ ਲੱਗੇਗਾ ਸਮਾਂ: UN

TeamGlobalPunjab
1 Min Read

ਨਿਊਜ਼ ਡੈਸਕ : ਸੰਯੁਕਤ ਰਾਸ਼ਟਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਜ਼ਾਹਰ ਕੀਤੀ ਹੈ। ਯੂਐੱਨ ਦੇ ਮੁਤਾਬਕ, ਪੂਰੀ ਦੁਨੀਆ ਕੋਰੋਨਾ ਸੰਕਰਮਣ ਨਾਲ ਜੂਝ ਰਹੀ ਹੈ ਤੇ ਇਹ ਮਹਾਮਾਰੀ ਇੰਨੀ ਜਲਦੀ ਖਤਮ ਨਹੀਂ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਾਲੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਕੋਵਿਡ-19 ਦੀ ਵਜ੍ਹਾ ਕਾਰਨ ਹੁਣ ਤੱਕ ਦੁਨੀਆ ਵਿੱਚ 40 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਮਹਾਮਾਰੀ ਕਿੰਨੀ ਖਤਰਨਾਕ ਅਤੇ ਜਾਨਲੇਵਾ ਹੈ।

ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੋਰੋਨਾ ਦੀ ਲਪੇਟ ਵਿੱਚ ਆਉਣ ਤੋਂ ਹੁਣ ਤੱਕ 40 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਾਲਾਂਕਿ, ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਵਾ ਰਹੇ ਹਨ, ਪਰ ਤੇਜੀ ਨਾਲ ਰੂਪ ਬਦਲ ਰਿਹਾ ਕੋਰੋਨਾ ਵਾਇਰਸ ਚਿੰਤਾ ਵਧਾ ਰਿਹਾ ਹੈ। ਕੋਰੋਨਾ ਦਾ ਡੈਲਟਾ ਵੇਰੀਐਂਟ ਤੇਜੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।

Share this Article
Leave a comment