ਵਰਲਡ ਡੈਸਕ :- ਬਹੁਤ ਸਾਰੇ ਲੋਕ ਕੰਮ ਦੀ ਭਾਲ ਲਈ ਵਿਦੇਸ਼ਾਂ ‘ਚ ਜਾਂਦੇ ਹਨ, ਉਸੇ ਤਰ੍ਹਾਂ ਪਿੰਡ ਸ਼ਮਸ਼ਪੁਰ ਤੋਂ ਸਾਊਦੀ ਅਰਬ ’ਚ ਕਮਾਈ ਕਰਨ ਗਏ ਨੌਜਵਾਨ ਦੀ ਲਾਸ਼ ਘਰ ਪਰਤਣ ’ਤੇ ਪਿੰਡ ’ਚ ਗਮਗੀਨ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤਪਾਲ ਸਿੰਘ ਬਾਠ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ‘ਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ, ਦੀ ਆਪਣੇ ਕਮਰੇ ’ਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਉਨਾਂ ਦੱਸਿਆ ਕਿ ਸਤਪਾਲ ਸਿੰਘ ਨੇ ਕੰਪਨੀ ਨਾਲ ਹਿਸਾਬ ਕਰਕੇ ਹੁਣ ਪੱਕੇ ਤੌਰ ’ਤੇ ਘਰ ਪਰਤਣਾ ਸੀ ਪਰ ਬਦਕਿਸਮਤੀ ਨਾਲ਼ ਕੁੱਝ ਦਿਨ ਪਹਿਲਾਂ ਹੀ ਉਸ ਸਾਨੂੰ ਹਮੇਸ਼ਾ ਲਈ ਛੱਡ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, ਧੀ ਤੇ ਇੱਕ ਪੁੱਤਰ ਛੱਡ ਗਿਆ ਹੈ। ਨੌਜਵਾਨ ਦੀ ਦੇਹ ਪਿੰਡ ਪੁੱਜਣ ’ਤੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।