ਪਟਿਆਲਾ: ਪਟਿਆਲਾ ਪੁਲੀਸ ਨੇ ਕਰਫਿਊ ਪਾਸ ਦੀ ਦੁਰਵਰਤੋਂ ਕਰਨ ਅਤੇ ਕੋਰੋਨਾ ਫੈਲਾਉਣ ਦੇ ਦੋਸ਼ਾਂ ਤਹਿਤ 2 ਪਾਜ਼ਿਟਿਵ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ ਸਮਾਜ ਸੇਵੀ ਕ੍ਰਿਸ਼ਨ ਕੁਮਾਰ ਗਾਬਾ ਅਤੇ ਪੁਸਤਕ ਵਿਕਰੇਤਾ ਕ੍ਰਿਸ਼ਨ ਕੁਮਾਰ ਬਾਂਸਲ ਸ਼ਾਮਲ ਹਨ। ਇਨ੍ਹਾਂ ’ਤੇ ਰਾਸ਼ਨ ਵੰਡਣ ਲਈ ਬਣਾਏ ਗਏ ਪਾਸ ਤੇ ਹੋਰ ਸ਼ਹਿਰਾਂ ਤੱਕ ਵੀ ਘੁੰਮਦੇ ਰਹਿਣ ਦੇ ਦੋਸ਼ ਹਨ।
ਸਮਾਜ ਸੇਵੀ ਤੋਂ ਰਾਸ਼ਨ ਲੈਣ ਵਾਲੇ ਅਤੇ ਪੁਸਤਕ ਵਿਕਰੇਤਾ ਤੋਂ ਕਿਤਾਬਾਂ ਲੈਣ ਵਾਲੇ ਲਗਭਗ ਪਰਿਵਾਰਾਂ ਦੇ 600 ਤੋਂ ਵੱਧ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਪਟਿਆਲਾ ਜ਼ਿਲ੍ਹੇ ਵਿੱਚ ਇਸ ਵੇਲੇ ਕਰੋਨਾ ਦੇ 49 ਪਾਜ਼ੇਟਿਵ ਮਰੀਜ਼ ਹਨ, ਜਿਨ੍ਹਾਂ ਵਿੱਚੋਂ 30 ਰਾਜਪੁਰਾ ਅਤੇ 19 ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।