ਭਾਰਤ ‘ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਫਿਰ ਲਗਭਗ 10 ਹਜ਼ਾਰ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ, ਜਿਸ ਦੇ ਨਾਲ ਚਿੰਤਾ ਵਧਣ ਲੱਗੀ ਹੈ। ਕਈ ਰਾਜਾਂ ਤੋਂ ਰੋਜ਼ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਤੇ ਨਵੀਂ ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਹੁਣ 2,36,657 ਕੋਰੋਨਾ ਦੇ ਮਰੀਜ਼ ਹਨ, ਇਨ੍ਹਾਂ ‘ਚੋਂ ਸਰਗਰਮ ਮਰੀਜ਼ਾਂ ਦੀ ਗਿਣਤੀ 1,15,942 ਹੈ। ਉੱਥੇ ਹੀ, 1,14,073 ਲੋਕ ਠੀਕ ਹੋ ਚੁੱਕੇ ਹਨ, ਕੁਲ ਮ੍ਰਿਤਕਾਂ ਦੀ ਗਿਣਤੀ ਵਧ ਕੇ 6,642 ਹੋ ਗਈ ਹੈ।

ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ ਸਭ ਤੋਂ ਜ਼ਿਆਦਾ ਮਰੀਜ ਮਿਲ ਚੁੱਕੇ ਹਨ। ਰਾਜ ਵਿੱਚ 80,229 ਕੋਵਿਡ-19 ਮਰੀਜ਼ ਮਿਲੇ ਹਨ, ਜਿਸ ‘ਚੋਂ 42,224 ਸਰਗਰਮ ਮਰੀਜ਼ ਹਨ ਅਤੇ ਇਲਾਜ਼ ਚੱਲ ਰਿਹਾ ਹੈ। ਉੱਥੇ ਹੀ, 35,156 ਲੋਕ ਠੀਕ ਹੋਕੇ ਘਰ ਜਾ ਚੁੱਕੇ ਹਨ। ਇਸ ਤੋਂ ਇਲਾਵਾ 2,849 ਲੋਕਾਂ ਦੀ ਮੌਤ ਹੋਈ ਹੈ।

ਤਾਮਿਲਨਾਡੁ ਵਿੱਚ ਵੀ ਕੋਰੋਨਾ ਸੰਕਰਮਣ ਮਾਮਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇੱਥੇ 28,694 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ‘ਚੋਂ 12,700 ਸਰਗਰਮ ਮਰੀਜ਼ ਹਨ। ਇਸ ਤੋਂ ਇਲਾਵਾ 15,762 ਲੋਕ ਠੀਕ ਹੋਏ ਹਨ ਅਤੇ 232 ਦੀ ਮੌਤ ਹੋਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ 26,334 ਮਰੀਜ਼ ਹਨ, ਇਨ੍ਹਾਂ ਵਿੱਚ 15,311 ਲੋਕ ਸਰਗਰਮ ਮਰੀਜ਼ ਹਨ। ਉੱਥੇ ਹੀ, 10,315 ਲੋਕ ਠੀਕ ਹੋਏ ਹਨ ਅਤੇ 708 ਲੋਕਾਂ ਦੀ ਮੌਤ ਹੋਈ ਹੈ।

Share This Article
Leave a Comment