ਕੋਰੋਨਾ ਵਾਇਰਸ: ਵਿਗਿਆਨਵਾਦੀ ਬਣੋ, ਹਰ ਇਨਸਾਨ ਨਾਲ ਪ੍ਰੇਮ ਭਾਵਨਾ ਰੱਖੋ

TeamGlobalPunjab
7 Min Read

-ਅਵਤਾਰ ਸਿੰਘ

ਇਕੀਵੀਂ ਸਦੀ ਵਿੱਚ ਦੁਨੀਆਂ ‘ਚ ਜੋ ਪੰਜ ਦਸ ਸਭ ਤੋਂ ਮਹਾਨ ਨਾਸਤਿਕ ਵਿਚਾਰਧਾਰਕ ਪੈਦਾ ਹੋਏ ਹਨ, ਉਨ੍ਹਾਂ ਵਿੱਚ ਰਿਚਰਡ ਡਾਕਿਨਸ ਤੋਂ ਬਾਅਦ ਸਭ ਤੋਂ ਵੱਡਾ ਨਾਂ ਆਉਂਦਾ ਹੈ ਕਿਸਤੋਂਪਰ ਹੀਚੇਨ ਦਾ। ਉਨ੍ਹਾਂ ਨੇ ਸਾਲ 2007 ਵਿਚ ‘ਗੌਡ ਇਜ਼ ਨਾਟ ਗ੍ਰੇਟ’ ਕਿਤਾਬ ਲਿਖੀ ਅਤੇ ਉਸ ਕਿਤਾਬ ਵਿੱਚ ਉਨ੍ਹਾਂ ਨੇ ਸੈਂਕੜੇ ਸਬੂਤ ਦੇ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਪੰਜ ਹਜ਼ਾਰ ਸਾਲਾਂ ਵਿੱਚ ਮਾਨਵ ਜਾਤੀ ਉਪਰ ਜਿੰਨੇ ਵਿਚ ਮਹਾਂ ਭਿਆਨਕ ਸੰਕਟ ਆਏ ਹਨ ਉਸ ਦੌਰਾਨ ਦੁਨੀਆਂ ਦੇ ਕਿਸੇ ਵੀ ਈਸ਼ਵਰ, ਅੱਲ੍ਹਾ ਜਾਂ ਗੌਡ ਨੇ ਮਨੁੱਖ ਜਾਤੀ ਦੀ ਕੋਈ ਮਦਦ ਨਹੀਂ ਕੀਤੀ। ਮਾਨਵ ਜਾਤੀ ਵਿਚ ਜੋ ਮੁਸ਼ਕਲ ਨਾਲ ਪੰਜ ਫ਼ੀਸਦ ਬੁੱਧੀਮਾਨ ਲੋਕ ਹਨ ਜਿਨ੍ਹਾਂ ਨੇ ਮਨੁੱਖ ਨੂੰ ਹਰ ਸੰਕਟ ਦੇ ਸਮੇਂ ਵਿਚ ਕੋਈ ਨਾ ਕੋਈ ਰਸਤਾ ਲਭ ਕੇ ਦਿੱਤਾ ਹੈ।

ਧਰਮ ਦੇ ਨਾਮ ‘ਤੇ ਜੋ ਲੋਕ ਆਪਣਾ ਪੇਟ ਪਾਲ ਰਹੇ ਹਨ ਅਤੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਤੇ ਈਸ਼ਵਰ ਦਾ ਨੁਮਾਇੰਦਾ ਸਮਝਦੇ ਹਨ , ਉਨ੍ਹਾਂ ਲੋਕਾਂ ਨੇ ਮਾਨਵ ਜਾਤ ਦੇ ਜੋ 95% ਲੋਕ ਹਨ, ਅਤੇ ਜੋ ਜਨਮ ਤੋਂ ਬੁੱਧੀਹੀਣ ਹਨ, ਜੋ ਕਿਸੇ ਨਾ ਕਿਸੇ ਕਾਲਪਨਿਕ ਸਹਾਰੇ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੇ
ਅਜਿਹੇ ਲੋਕਾਂ ਨੂੰ ਵਾਰ ਵਾਰ ਧਰਮ ਨੇ ਆਪਣੇ ਜਾਲ ਵਿੱਚ ਜਕੜਿਆ ਹੋਇਆ ਹੈ। ਮੰਦੇਭਾਗੀ ਅੱਜ ਕਿਸਤੋਂਪਰ ਹੀਚੇਨ ਸਾਡੇ ਵਿੱਚ ਨਹੀਂ ਹਨ, ਪਰੰਤੂ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਕਿਸਤੋਂਪਰ ਹੀਚੇਨ ਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਕੋਰੋਨਾ ਵਾਇਰਸ ਪ੍ਰਕ੍ਰਿਤੀ ਨੇ ਪੈਦਾ ਕੀਤਾ ਹੈ, ਇਨਸਾਨ ਨੇ ਪੈਦਾ ਕੀਤੇ ਹੋਏ ਈਸ਼ਵਰ, ਗੌਡ ਅਤੇ ਅੱਲ੍ਹਾ ਉਸ ਦਾ ਕੁਝ ਨਹੀਂ ਵਿਗਾੜ ਸਕੇ। ਸਿਰਫ ਵਿਗਿਆਨ ਹੈ ਜੋ ਉਸ ਨੂੰ ਕਾਬੂ ਕਰੇਗਾ।

ਸਾਰੇ ਧਰਮਾਂ ਦੇ ਠੇਕੇਦਾਰਾਂ ਦਾ ਇਹ ਦਾਅਵਾ ਹੈ ਕਿ ਈਸ਼ਵਰ ਇਸ ਬ੍ਰਹਮੰਡ ਦਾ ਨਿਰਮਾਤਾ ਹੈ ਅਤੇ ਸਰਵਸ਼ਕਤੀਮਾਨ, ਸਰਬ ਵਿਆਪੀ ਅਤੇ ਹਰ ਥਾਂ ਮੌਜੂਦ ਹੈ ਅਤੇ ਉਸ ਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਹਿਲਦਾ ਹੈ।

- Advertisement -

ਦੁਨੀਆਂ ਦਾ ਸਭ ਤੋਂ ਵੱਡਾ ਧਰਮ ਈਸਾਈ ਹੈ ਅਤੇ ਪੂਰੀ ਦੁਨੀਆਂ ਦੇ ਈਸਾਈਆਂ ਦਾ ਸਭ ਤੋਂ ਵੱਡਾ ਗੁਰੂ ਇਟਲੀ ਦੇ ਰੋਮ ਸ਼ਹਿਰ ਵਿੱਚ ਰਹਿੰਦਾ ਹੈ, ਜਿਸ ਨੂੰ ਵੈਟੀਕਨ ਸਿਟੀ ਕਿਹਾ ਜਾਂਦਾ ਹੈ। ਅੱਜ ਕੱਲ੍ਹ ਕੋਰੋਨਾ ਦੇ ਡਰ ਕਾਰਨ ਇਟਲੀ ਦੇ ਸਾਰੇ ਗਿਰਜਾਘਰ ਅਤੇ ਵੈਟੀਕਨ ਸਿਟੀ ਲੌਕ ਡਾਊਨ ਹੈ ਅਤੇ ਉਨ੍ਹਾਂ ਦਾ ਸਭ ਤੋਂ ਵੱਡਾ ਧਰਮ ਗੁਰੂ ਯਾਨੀ ਪੌਪ ਕਿਧਰੇ ਲੁਕਿਆ ਹੋਇਆ ਹੈ।

ਦੁਨੀਆਂ ਦਾ ਦੂਜੇ ਨੰਬਰ ਦਾ ਧਰਮ ਇਸਲਾਮ ਹੈ ਅਤੇ ਦੁਨੀਆਂ ਭਰ ਵਿਚ ਫੈਲੇ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਅਸਥਾਨ ਮੱਕਾ ਮਦੀਨਾ ਹੈ, ਇਹ ਵੀ ਅੱਜ ਪੂਰੀ ਤਰ੍ਹਾਂ ਬੰਦ ਹੈ। ਦੁਨੀਆਂ ਦੇ ਤੀਸਰੇ ਨੰਬਰ ‘ਤੇ ਯਾਨੀ ਹਿੰਦੂ ਧਰਮ ਅਤੇ ਉਸ ਦੇ ਸਾਰੇ ਪ੍ਰਸਿੱਧ ਧਾਰਮਿਕ ਅਸਥਾਨ ਜਿਵੇਂ ਕੇ ਚਾਰ ਧਾਮ, ਬਾਲਾਜੀ ਮੰਦਿਰ, ਸ਼ਿਰੜੀ ਦੇ ਸਾਈਂ ਬਾਬਾ ਦਾ ਮੰਦਿਰ, ਜੰਮੂ ਦੇ ਵੈਸ਼ਨੂੰ ਦੇਵੀ ਮੰਦਿਰ ਅਤੇ ਬਹੁਤ ਸਾਰੇ ਹੋਰ ਛੋਟੇ ਮੋਟੇ ਮੰਦਿਰ ਅੱਜ ਲੌਕ ਡਾਊਨ ਹਨ। ਦੁਨੀਆਂ ਦੇ ਕਿਸੇ ਵੀ ਧਰਮ ਵਿਚ ਅਤੇ ਕਿਸੇ ਭਗਵਾਨ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਕੋਰੋਨਾ ਨਾਮ ਦੇ ਇਸ ਮਾਮੂਲੀ ਕੀਟਾਣੂ ਨੂੰ ਰੋਕ ਸਕਣ।

ਜਲਵਾਯੁ ਬਦਲਦੇ ਹੀ ਨਸ਼ਟ ਹੋ ਗਈ। ਮਾਨਵ ਜਾਤੀ ਵੀ ਇਸ ਧਰਤੀ ਉਪਰ ਹਮੇਸ਼ਾ ਰਹੇਗੀ ਇਸ ਦਾ ਕੋਈ ਭਰੋਸਾ ਨਹੀਂ ਹੈ। ਜਿਸ ਤਰ੍ਹਾਂ ਡਾਇਨਾਸੋਰ ਅਤੇ ਹੋਰ ਬਹੁਤ ਸਾਰੀਆਂ ਪ੍ਰਜਾਤੀਆਂ ਆਈਆਂ ਤੇ ਖ਼ਤਮ ਹੋ ਗਈਆਂ। ਇਸੇ ਤਰ੍ਹਾਂ ਮਾਨਵ ਜਾਤੀ ਵੀ ਇਨ੍ਹਾਂ ਵਿਚ ਇਕ ਮਾਮੂਲੀ ਪ੍ਰਜਾਤੀ ਹੈ।

ਇਸ ਵਿਸ਼ਵ ਨੂੰ ਚਲਾਉਣ ਵਾਲੀ ਇਕ ਸ਼ਕਤੀ ਹੈ। ਇਸ ਨੂੰ ਵਿਗਿਆਨ ਨੇਚਰ ਜਾਂ ਪ੍ਰਕ੍ਰਿਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਗਿਆਨ ਇਹ ਵੀ ਮੰਨਦਾ ਹੈ ਕਿ ਪ੍ਰਕਿਰਤੀ ਇਕ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਇਸ ਨੂੰ ਚਲਾਉਂਦੀ ਹੈ। ਅਗਰ ਇਸ ਪ੍ਰਕ੍ਰਿਤੀ ‘ਤੇ ਕਾਬੂ ਪਾਉਣਾ ਹੈ ਤਾਂ ਸਾਡੇ ਕੋਲ ਸਿਰਫ ਇਕ ਹੀ ਰਾਹ ਹੈ ਉਹ ਹੈ ਪ੍ਰਕਿਰਤੀ ਦੇ ਰਹੱਸ ਵਿਚ ਨਿਯਮਾਂ ਨੂੰ ਖੋਜ ਸਾਧਨਾਂ ਅਤੇ ਪ੍ਰਯੋਗ ਦੁਆਰਾ ਜਾਣਕਾਰੀ ਹਾਸਲ ਕਰਨਾ। ਅੱਜ ਤਕ ਵਿਗਿਆਨ ਨੇ ਪ੍ਰਕ੍ਰਿਤੀ ਦੇ ਬਹੁਤ ਸਾਰੇ ਨਿਯਮਾਂ ਨੂੰ ਖੋਜ ਲਿਆ ਹੈ ਅਤੇ ਵਿਗਿਆਨ ਦੀ ਖੋਜ ਨਿਰੰਤਰ ਜਾਰੀ ਹੈ। ਦੁਨੀਆਂ ਦੇ ਸਾਰੇ ਧਰਮ ਸਾਨੂ ਸਿਰਫ ਪ੍ਰਕ੍ਰਿਤੀ ਦੀ ਪੂਜਾ ਦੀ ਸਿਖਿਆ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਪੂਜਾ ਕਰਨ ਨਾਲ ਪ੍ਰੀਕਿਰਤੀ ਪ੍ਰਸੰਨ ਹੁੰਦੀ ਅਤੇ ਸਾਡੀਆਂ ਮੰਗਾਂ ਤੇ ਮੁਰਾਦਾਂ ਪੂਰੀਆਂ ਕਰੇਗੀ।

ਦੁਨੀਆਂ ਦੇ ਸਾਰੇ ਧਰਮਾਂ ਦੀ ਇਹ ਮੁਢਲੀ ਸਿੱਖਿਆ ਸਰਾਸਰ ਝੂਠ ਹੈ। ਵਿਗਿਆਨ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਕਿ ਪੂਜਾ ਪਾਠ ਕਰਨ ਨਾਲ ਪ੍ਰਕਿਤੀ ਆਪਣੇ ਨਿਯਮ ਕਦੇ ਨਹੀਂ ਬਦਲਦੀ ਜੇ ਪ੍ਰਕ੍ਰਿਤੀ ਉਪਰ ਕਾਬੂ ਪਾਉਣਾ ਹੈ ਤਾਂ ਉਸ ਦਾ ਇਕੋ ਇਕ ਰਾਹ ਪ੍ਰਕ੍ਰਿਤੀ ਦੇ ਨਿਯਮਾਂ ਤੋਂ ਜਾਣੂ ਹੋਣਾ ਹੈ। ਅੱਜ ਤਕ ਦੁਨੀਆਂ ਵਿੱਚ ਮਾਨਵ ਜਾਤੀ ਦੇ ਸਾਹਮਣੇ ਜਿੰਨੀਆਂ ਵੀ ਸਮਸਿਆਵਾਂ ਆਈਆਂ ਜਿਵੇਂ ਕੁਦਰਤੀ ਆਫ਼ਤਾਂ ਅਤੇ ਸਾਰੀ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ, ਕਿਸੇ ਵੀ ਧਰਮ ਨੇ ਜਾਂ ਧਰਮ ਗੁਰੂ ਨੇ ਜਾਂ ਈਸ਼ਵਰ ਨੇ ਇਨ੍ਹਾਂ ਵਿਚੋਂ ਇਕ ਵੀ ਬਿਮਾਰੀ ਦਾ ਇਲਾਜ ਮਾਨਵ ਜਾਤੀ ਨੂੰ ਨਹੀਂ ਦਿੱਤਾ। ਇਹ ਤਾਂ ਸਿਰਫ ਵਿਗਿਆਨ ਜਿਸ ਨੇ ਮਲੇਰੀਆ, ਨਜ਼ਲਾ, ਹੈਜ਼ਾ, ਸਮਾਲ ਪੌਕਸ (ਮਾਤਾ) ਅਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਲਈ ਮੈਡੀਕਲ ਸਾਇੰਸ ਨੇ ਦਵਾਈਆਂ ਦੀ ਖੋਜ ਕੀਤੀ ਅਤੇ ਮਹਾਂਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ। ਕੋਰੋਨਾ ਵਾਇਰਸ ਉਪਰ ਵੀ ਬਹੁਤ ਛੇਤੀ ਸਾਇੰਸ ਇਲਾਜ ਲਾਭ ਲਵੇਗੀ।

- Advertisement -

ਅੱਜ ਤਕ ਮਾਨਵ ਜਾਤੀ ਉਪਰ ਜਦੋਂ ਵੀ ਕੋਈ ਵੱਡਾ ਸੰਕਟ ਆਇਆ ਹੈ ਤਾਂ ਸਾਰੇ ਮਨੁੱਖ ਆਪਣੇ ਆਪਣੇ ਤੀਰਥ ਸਥਾਨ ‘ਤੇ ਜਾ ਕੇ ਭਗਵਾਨ, ਅੱਲ੍ਹਾ ਜਾਂ ਗੌਡ ਦੇ ਸਾਹਮਣੇ ਝੁਕ ਜਾਂਦੇ ਹਨ, ਕੋਰੋਨਾ ਵਾਇਰਸ ਨੇ ਤਾਂ ਇਹ ਰਾਹ ਵੀ ਬੰਦ ਕਰ ਦਿੱਤਾ ਹੈ। ਹੁਣ ਸਾਡੇ ਸਾਹਮਣੇ ਕੇਵਲ ਇਕ ਹੀ ਰਾਹ ਹੈ, ਉਹ ਹੈ ਵਿਗਿਆਨ ਦਾ। ਸਾਰੇ ਭਗਵਾਨ ਛੁਪ ਕੇ ਬੈਠੇ ਹਨ। ਸਾਡੇ ਕੋਲ ਸਿਰਫ ਇਕ ਹੀ ਰਾਹ ਹੈ ਉਹ ਹੈ ਹਸਪਤਾਲ ਦਾ। ਇਹ ਰਸਤਾ ਸਾਨੂ ਭਗਵਾਨ ਨੇ ਨਹੀਂ ਵਿਗਿਆਨ ਨੇ ਦਿੱਤਾ ਹੈ। ਇਸ ਲਈ ਕੋਰੋਨਾ ਵਾਇਰਸ ਦੀ ਇਸ ਆਫ਼ਤ ਤੋਂ ਕੁਝ ਸਿੱਖ ਲੈਣਾ ਚਾਹੀਦਾ ਹੈ। ਵਿਗਿਆਨਵਾਦੀ ਬਣੋ ਅਤੇ ਜਾਤ, ਧਰਮ ਦੇ ਸਾਂਚੇ ਤੋਂ ਨਿਕਲ ਕੇ ਇਕ ਨਜ਼ਰ ਨਾਲ ਹਰ ਇਨਸਾਨ ਅਤੇ ਪ੍ਰਕਿਰਤੀ ਨਾਲ ਪਿਆਰ ਕਰਨਾ ਸਿੱਖੋ।

Share this Article
Leave a comment