ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆਭਰ ਦੇ ਦੇਸ਼ਾਂ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ , ਤਾਂ ਉਥੇ ਹੀ ਦੂਜੇ ਪਾਸੇ ਇਕਾਨਮੀ ਦੀ ਵੀ ਕਮਰ ਟੁੱਟ ਰਹੀ ਹੈ।
ਦੁਨੀਆ ਵਿੱਚ ਹੁਣ ਤੱਕ ਪੰਜ ਲੱਖ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਅਮਰੀਕਾ, ਇਟਲੀ, ਸਪੇਨ, ਫ਼ਰਾਂਸ, ਚੀਨ ਆਦਿ ਵਰਗੇ ਦੇਸ਼ ਵਾਇਰਸ ਦੇ ਸੰਕਰਮਣ ਨਾਲ ਸਭ ਤੋਂ ਜ਼ਿਆਦਾ ਪੀਡ਼ਿਤ ਹਨ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ , ਹੁਣ ਤੱਕ ਭਾਰਤ ਵਿੱਚ 800 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਦੇਸ਼ ਵਿੱਚ 748 ਐਕਟਿਵ ਕੇਸ ਹਨ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ 19 ਪਹੁੰਚ ਗਈ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ 67 ਮਰੀਜ਼ ਅਜਿਹੇ ਹਨ ਜੋ ਠੀਕ ਹੋ ਚੁੱਕੇ ਹਨ।