ਨਵੀਂ ਦਿੱਲੀ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,32,730 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਕਦੇ ਇੰਨੀ ਵੱਡੀ ਗਿਣਤੀ ਵਿੱਚ ਨਵੇਂ ਮਰੀਜ਼ ਨਹੀਂ ਮਿਲੇ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ ਸਣੇ 10 ਸੂਬਿਆਂ ਵਿੱਚ ਦਰਜ ਕੀਤੇ ਗਏ ਹਨ।
ਕੋਰੋਨਾ ਕਾਰਨ ਮੌਤਾਂ ਤੇ ਰਿਕਵਰੀ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 2263 ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੀਤੇ 4 ਮਹੀਨੀਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਮੌਤਾਂ ਦੀ ਗਿਣਤੀ 2 ਹਜ਼ਾਰ ਦੇ ਪਾਰ ਹੋਈ ਹੈ।
ਇਸ ਵਿਚਾਲੇ ਬੀਤੇ 24 ਘੰਟਿਆਂ ਦੌਰਾਨ 1,93,279 ਮਰੀਜ਼ਾਂ ਨੂੰ ਰਿਕਵਰ ਕੀਤਾ ਗਿਆ ਹੈ। ਇਸ ਤਰ੍ਹਾਂ ਦੇਸ਼ ਵਿਚ ਹੁਣ ਤਕ ਕੋਰੋਨਾ ਦੇ ਕੁੱਲ ਮਰੀਜ਼ਾਂ ਦਾ ਅੰਕੜਾ 1,62,63,695 ਪਹੁੰਚ ਗਿਆ ਹੈ। ਫਿਲਹਾਲ ਦੇਸ਼ ਵਿਚ 24,28,616 ਐਕਟਿਵ ਕੇਸ ਹਨ।
📍#COVID19 India Tracker
(As on 23 April, 2021, 08:00 AM)
➡️Confirmed cases: 1,62,63,695
➡️Recovered: 1,36,48,159 (83.92%)👍
➡️Active cases: 24,28,616 (14.93%)
➡️Deaths: 1,86,920 (1.15%)#IndiaFightsCorona#Unite2FightCorona#StaySafe @MoHFW_INDIA pic.twitter.com/Y5nrCxnos9
— #IndiaFightsCorona (@COVIDNewsByMIB) April 23, 2021