ਮੁਹਾਲੀ ਅੰਦਰ ਇਕ ਵਾਰ ਫਿਰ ਕੋਰੋਨਾ ਨੇ ਦਿਤੀ ਦਸਤਕ !

TeamGlobalPunjab
1 Min Read

ਮੁਹਾਲੀ : ਕੋਰੋਨਾ ਵਾਇਰਸ ਦੇ ਵਡੇ ਹਮਲੇ ਤੋਂ ਬਾਅਦ ਅੱਜ ਇਕ ਵਾਰ ਫਿਰ ਮੁਹਾਲੀ ਅੰਦਰ ਇਸ ਦੇ ਮਾਮਲੇ ਸਾਹਮਣੇ ਆਏ ਹਨ । ਦਸਨਯੋਗ ਹੈ ਕਿ ਅੱਜ ਇਥੇ ਯੂਐਸਏ ਤੋਂ ਆਇਆ ਇਕ 32 ਸਾਲਾ ਵਿਅਕਤੀ ਕੋਰੋਨਾ ਪੌਜੇਟਿਵ ਆਇਆ ਹੈ । ਡੇਰਾਬਸੀ ਦਾ ਰਹਿਣ ਵਾਲਾ ਇਹ ਵਿਅਕਤੀ 20 ਤਾਰੀਖ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਸੀ । ਹੁਣ ਜਿਲ੍ਹੇ ਅੰਦਰ ਮਰੀਜ਼ਾਂ ਦੀ ਗਿਣਤੀ 107 ਹੋ ਗਈ ਹੈ । ਰਾਹਤ ਦੀ ਖ਼ਬਰ ਇਹ ਹੈ ਕਿ ਇਨ੍ਹਾਂ ਵਿੱਚੋ 102 ਮਰੀਜ਼ ਇਲਾਜ਼ ਤੋਂ ਬਾਅਦ ਠੀਕ ਹੋ ਗਏ ਹਨ ਜਦੋ ਕਿ 3 ਵਿਅਕਤੀ ਇਲਾਜ਼ ਦੌਰਾਨ ਦਮ ਤੋੜ ਗਏ ਸਨ । ਇਸ ਤਰ੍ਹਾਂ ਜਿਲ੍ਹੇ ਅੰਦਰ ਹੁਣ ਸਿਰਫ 2 ਮਰੀਜ਼ ਹੀ ਇਲਾਜ਼ ਅਧੀਨ ਹਨ ।

ਦੱਸ ਦੇਈਏ ਕਿ ਅੱਜ ਪੰਜਾਬ ਵਿਚ ਕੁਲ 19 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਨਾਲ ਸੂਬੇ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2158 ਹੋ ਗਈ ਹੈ । ਇਸ ਦੇ ਨਾਲ ਹੀ ਰਾਹਤ ਦੀ ਖਬਰ ਵੀ ਹੈ ਕਿ ਇਨ੍ਹਾਂ ਵਿਚੋਂ 1946 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ । ਦਸਣਯੋਗ ਹੈ ਕਿ ਅਜ ਅੰਮ੍ਰਿਤਸਰ (7), ਜਲੰਧਰ (3), ਸੰਗਰੂਰ (3), ਰੋਪੜ (1), ਹੁਸ਼ਿਆਰਪੁਰ (4), ਅਤੇ ਮੁਹਾਲੀ (1) ਤੋਂ ਸਾਹਮਣੇ ਆਏ ਹਨ ।

Share This Article
Leave a Comment