ਪਟਿਆਲਾ : ਇਸ ਵੇਲੇ ਦੀ ਵਡੀ ਖ਼ਬਰ ਪਟਿਆਲਾ ਤੋਂ ਆ ਰਹੀ ਹੈ। ਇਥੇ ਦੁਬਈ ਤੋਂ ਆਈ ਇਕ 42 ਸਾਲਾ ਮਹਿਲਾ ਨੇ ਦਮ ਤੋੜ ਦਿਤਾ ਹੈ। ਉਸ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਹੈ। ਦੱਸ ਦੇਈਏ ਕਿ ਇਸ ਨਾਲ ਪੰਜਾਬ ਵਿਚ ਕੋਰੋਨਾ ਪੌਜ਼ਟਿਵ ਕੇਸ ਦੀ ਗਿਣਤੀ 41 ਹੋ ਗਈ ਹੈ ਅਤੇ 3 ਮੌਤਾਂ ਹੋ ਗਈਆਂ ਹਨ। ਧਿਆਨ ਦੇਣ ਯੋਗ ਹੈ ਕਿ ਅੱਜ ਚੰਡੀਗੜ੍ਹ ਵਿਚ ਵੀ 5 ਕੇਸ ਪੌਜ਼ਟਿਵ ਆਏ ਹਨ ਜਿਸ ਨਾਲ ਉਥੇ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ।