ਰੂਪਨਗਰ : ਸੂਬੇ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਕਈ ਥਾਂਈਂ ਉਨ੍ਹਾਂ ਦੇ ਹੀ ਪਰਿਵਾਰਿਕ ਮੈਂਬਰਾਂ ਵਲੋਂ ਸਸਕਾਰ ਕਾਰਨ ਤੋਂ ਮਨ ਕਰਾਰ ਦਿੱਤੋ ਗਿਆ ਹੈ ਤਾ ਉਥੇ ਹੀ ਭਾਈ ਨਿਰਮਲ ਸਿੰਘ ਜੀ ਦਾ ਤਾ ਵੇਰਕਾ ਨਿਵਾਸੀਆਂ ਵਲੋਂ ਸਮਸ਼ਾਨਘਾਟ ਵਿਚ ਸਸਕਾਰ ਹੀ ਨਹੀਂ ਕਰਨ ਦਿੱਤਾ ਗਿਆ । ਇਸ ਨੂੰ ਦੇਖਦਿਆਂ ਹੁਣ ਇਥੋਂ ਦੇ ਪਿੰਡ ਘਨੌਲੀ ਦੇ ਲੋਕਾਂ ਵਲੋਂ ਇਕ ਅਨੋਖੀ ਪਹਿਲ ਕੀਤੀ ਗਈ ਹੈ । ਉਨ੍ਹਾਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਜੇਕਰ ਜਿਲ੍ਹੇ ਅੰਦਰ ਕੋਰੋਨਾ ਵਾਇਰਸ ਕਾਰਨ ਕੋਈ ਵੀ ਮੌਤ ਹੁੰਦੀ ਹੈ ਤਾ ਉਹ ਉਨ੍ਹਾਂ ਦੇ ਪਿੰਡ ਦੀ ਸਮਸ਼ਾਨਘਾਟ ਵਿਚ ਸਸਕਾਰ ਕਰ ਸਕਦੇ ਹਨ ।
ਦੱਸ ਦੇਈਏ ਕਿ ਉਨ੍ਹਾਂ ਪੱਤਰ ਲਿਖ ਕਿਹਾ ਕਿ ਉਸ ਵਿਅਕਤੀ ਦਾ ਪਿੰਡ ਵਿਚ ਸਸਕਾਰ ਕਰਨ ਤੇ ਉਨ੍ਹਾਂ ਨੂੰ ਕੋਈ ਦਿਕਤ ਨਹੀਂ ਹੈ । ਇਸ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ ।ਪਿੰਡ ਦੀ ਇਸ ਕਦਮ ਨੂੰ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਸਾਂਝਾ ਕੀਤਾ ਹੈ । ਉਨ੍ਹਾਂ ਆਪਣੇ ਟਵੀਟਰ ਤੇ ਸਾਂਝਾ ਕਰਦਿਆਂ ਲਿਖਿਆ ਕਿ ਪਿੰਡ ਵਲੋਂ ਬਹੁਤ ਵਧੀਆ ਕਮ ਕੀਤਾ ਗਿਆ ਹੈ ।
The gram panchayat of vill Ghanauli (Ropar) has taken a great decision & passed a resolution that if any death takes place in the district due to #Covid19, the cremation could be done in Ghanauli Shamshan Ghat. Thanks to the young dynamic educated Sarpanch & whole panchayat. pic.twitter.com/eidqlTXH7p
— Dr Daljit S Cheema (@drcheemasad) April 10, 2020