ਨਵੀ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਹਰ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਲੋਕਾਂ ਨੂੰ ਲੌਕ ਡਾਊਂਨ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ । ਇਸੇ ਦੌਰਾਨ ਛੋਟੇ ਬੱਚਿਆਂ ਦੀ ਇਕ ਅਜਿਹੀ ਖੇਡ ਸਾਹਮਣੇ ਆਈ ਹੈ ਜਿਸ ਦੇ ਪ੍ਰਧਾਨ ਮੰਤਰੀ ਨਰੇਂਦਰ ,ਆਦਿ ਵੀ ਫ਼ੈਨ ਹੋ ਗਏ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਇਸ ਖੇਡ ਨੂੰ ਉਨ੍ਹਾਂ ਵਲੋਂ ਅੱਪਣੇ ਟਵੀਟਰ ਤੇ ਵੀ ਸਾਂਝਾ ਕੀਤਾ ਗਿਆ ਹੈ ।
बच्चों ने खेल-खेल में जो बता दिया, उसमें कोरोना महामारी से बचने की एक बड़ी सीख है। pic.twitter.com/n13Z92zi2W
— Narendra Modi (@narendramodi) April 16, 2020
ਦਰਅਸਲ ਉਨ੍ਹਾਂ ਵਲੋਂ ਟਵੀਟ ਵਿਚ ਇਕ ਵੀਡੀਓ ਸਾਂਝੀ ਕੀਤੀ ਗਈ ਹੈ । ਇਹ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਬੱਚਿਆਂ ਨੇ ਜੋ ਖੇਡ ਖੇਡ ਵਿਚ ਦੱਸ ਦਿੱਤਾ ਉਸ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਵਡੀ ਸਿਖਿਆ ਹੈ । ਕੁੱਲ੍ਹ 1 ਮਿੰਟ ਦੀ ਇਸ ਵੀਡੀਓ ਵਿਚ ਬੱਚਿਆਂ ਵਲੋਂ ਕੁਝ ਪੱਥਰਾਂ ਨੂੰ ਸਰਕਲ ਦੇ ਆਕਾਰ ਵਿਚ ਰੱਖਿਆ ਗਿਆ ਹੈ ਅਤੇ ਉਸ ਪੱਥਰ ਨੂੰ ਵਿਅਕਤੀ ਮਨਿਆ ਗਿਆ ਹੈ ।ਵੀਡੀਓ ਵਿਚ ਬਚੇ ਇਕ ਪੱਥਰ ਨੂੰ ਸੁੱਟ ਦਿੰਦੇ ਹਨ ਤਾ ਉਹ ਦੂਸਰੇ ਤੇ ਗਿਰਦਾ ਹੈ ਅਤੇ ਫਿਰ ਸਾਰਾ ਸਰਕਲ ਹੀ ਡਿਗ ਜਾਂਦਾ ਹੈ ਬਚੇ ਕਹਿੰਦੇ ਹਨ ਕਿ ਦੇਸ਼ ਵਿਚ ਇਸੇ ਤਰ੍ਹਾਂ ਹੀ ਕੋਰੋਨਾ ਵਾਇਰਸ ਹੈ ਜੋ ਇਕ ਤੋਂ ਦੂਜੇ ਨੂੰ ਹੋ ਰਿਹਾ ਹੈ ।