ਚੰਡੀਗੜ੍ਹ : ਦੁਨੀਆਂ ਵਿੱਚ ਫੈਲੀ ਭੈੜੀ ਨਾ ਮੁਰਾਦ ਬਿਮਾਰੀ ਬੱਚੇ ਤੋਂ ਲੈ ਕੇ ਬਜੁਰਗ ਤਕ ਕਿਸੇ ਨੂੰ ਵੀ ਨਹੀਂ ਬਖਸ਼ ਰਹੀ । ਇਸ ਬਿਮਾਰੀ ਨੇ ਹੁਣ 6 ਮਹੀਨੇ ਦੀ ਬੱਚੀ ਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ । ਦਰਅਸਲ ਫਗਵਾੜਾ ਦੀ ਰਹਿਣ ਵਾਲੀ ਇਸ ਬੱਚੀ ਨੂੰ ਦਿਲ ਵਿੱਚ ਸੁਰਾਖ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਬੱਚੀ ਨੂੰ ਇਨਫੈਕਸ਼ਨ ਵਧਣ ਲੱਗੀ । ਇਸ ਕਾਰਨ ਜਦੋਂ ਡਾਕਟਰਾਂ ਵਲੋਂ ਬੱਚੀ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਰਿਪੋਰਟ ਪੌਜਟਿਵ ਆਈ ।
ਦਸ ਦੇਈਏ ਕਿ ਰਿਪੋਰਟ ਆਉਣ ਤੋਂ ਬਾਅਦ ਬੱਚੀ ਨੂੰ ਕੋਰੋਨਾ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਡਾਕਟਰਾਂ ਨੂੰ ਵੀ ਕੁਆਰਨਟਾਇਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਡਾਕਟਰਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ । ਇਸ ਦੇ ਨਾਲ ਹੀ ਜਿਸ ਵਾਰਡ ਵਿੱਚ ਬੱਚੀ ਨੂੰ ਰੱਖਿਆ ਗਿਆ ਸੀ ਉਸ ਦੇ ਸਫਾਈ ਕਾਮਿਆਂ ਸਮੇਤ 12 ਹੋਰ ਵਿਅਕਤੀਆਂ ਨੂੰ ਕੁਆਰਨਟਾਇਨ ਕੀਤਾ ਗਿਆ ਹੈ ।