ਪੰਜਾਬ ‘ਚ ਕੋਰੋਨਾ ਵੈਕਸੀਨੇਸ਼ਨ ਦੀ ਰਫਤਾਰ ਢਿੱਲੀ, ਹੁਣ ਤੱਕ 247 ਡੋਜ਼ ਹੋਈਆਂ ਖ਼ਰਾਬ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਿਲਾਫ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਦੀ ਮੁਹਿੰਮ ਪੂਰੇ ਦੇਸ਼ ਵਿੱਚ ਸਹੀ ਰਫ਼ਤਾਰ ਨਾਲ ਚੱਲ ਰਹੀ ਹੈ। ਪਰ ਪੰਜਾਬ ਵਿੱਚ ਇਸ ਦੀ ਰਫ਼ਤਾਰ ਥੋੜ੍ਹੀ ਢਿੱਲੀ ਦਿਖਾਈ ਦਿੱਤੀ। ਜਿਸ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ 247 ਵੈਕਸੀਨ ਦੀਆਂ ਡੋਜ਼ ਖ਼ਰਾਬ ਹੋ ਚੁੱਕੀਆਂ ਹਨ। ਵੈਕਸੀਨ ਦੇ ਖ਼ਰਾਬ ਹੋਣ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੈਲਥ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਵੈਕਸੀਨਾਂ ਨਾ ਲਗਵਾਉਣ ਦਾ ਐਲਾਨ ਕਰਨਾ ਹੈ।

ਜੇਕਰ ਵੈਕਸੀਨ ਦੀ ਸ਼ੀਸ਼ੀ ਨੂੰ ਇੱਕ ਵਾਰ ਖੋਲ੍ਹ ਦਿੱਤਾ ਜਾਵੇ ਤਾਂ ਉਸ ਨੂੰ ਜ਼ਿਆਦਾ ਸਮੇਂ ਤੱਕ ਨਹੀਂ ਰੱਖਿਆ ਜਾ ਸਕਦਾ। ਬਿਨ੍ਹਾਂ ਰੈਫਰੀਜਰੇਟਰ ਤੋਂ ਖੁੱਲ੍ਹੀ ਹੋਈ ਵੈਕਸੀਨ ਨੂੰ ਸਿਰਫ 10-15 ਮਿੰਟ ਹੀ ਰੱਖਿਆ ਜਾ ਸਕਦਾ ਹੈ, ਜਦਕਿ ਇਸ ਨੂੰ ਰੈਫਰੀਜਰੇਟਰ ‘ਚ ਤਿੰਨ ਘੰਟੇ ਲਈ ਹੀ ਸਟੋਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਵੈਕਸੀਨ ਖ਼ਰਾਬ ਹੋਣ ਲੱਗ ਜਾਂਦੀ। ਵੈਕਸੀਨ ਦੀ ਇਕ ਸ਼ੀਸ਼ੀ ‘ਚੋਂ ਪੰਜ ਤੋਂ ਅੱਠ ਵਿਅਕਤੀਆਂ ਨੂੰ ਡੋਜ਼ ਦਿੱਤੀ ਜਾਂਦੀ ਹੈ।

ਪੰਜਾਬ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ। ਪਹਿਲੇ ਦਿਨ ਸ਼ਨੀਵਾਰ ਨੂੰ 1329 ਲੋਕਾਂ ਨੇ ਵੈਕਸੀਨ ਲਗਵਾਈ ਸੀ। ਦੂਸਰੇ ਦਿਨ ਐਤਵਾਰ ਨੂੰ ਟੀਕਾਕਰਨ ਨਹੀਂ ਹੋਇਆ ਸੀ, ਹੁਣ ਤੱਕ ਸਿਰਫ 22 ਫ਼ੀਸਦ ਲੋਕਾਂ ਨੇ ਹੀ ਵੈਕਸੀਨ ਲਗਵਾਈ ਹੈ। ਪਹਿਲੇ ਗੇੜ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਡੋਜ਼ ਦਿੱਤੀ ਜਾ ਰਹੀ ਹੈ।

Share This Article
Leave a Comment