ਕੋਰੋਨਾ ਵਾਇਰਸ : ਮਰੀਜ਼ ਲਈ ਹਸਪਤਾਲ ਨੇ ਨਹੀਂ ਖੋਲਿਆ ਤਾਲਾ, ਮੌਤ !

TeamGlobalPunjab
1 Min Read

ਉਜੈਨ : ਹਰ ਦਿਨ ਕੋਈ ਨਾ ਕੋਈ ਅਜੀਬੋ ਗਰੀਬ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਇਸ ਦੇ ਚਲਦਿਆਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ । ਦਰਅਸਲ ਇਥੇ ਇਕ ਪੀੜਤ ਮਹਿਲਾ ਨੇ ਐਮਬੂਲੈਂਸ ਚ ਬੈਠੇ ਬੈਠੇ ਹੀ ਦਮ ਤੋੜ ਦਿੱਤਾ ਕਿਓਂਕਿ ਉਸ ਲਈ ਆਈਸੀਯੂ ਦਾ ਤਾਲਾ ਹੀ ਨਹੀਂ ਖੋਲਿਆ ਗਿਆ । ਦੋਸ਼ ਹੈ ਕਿ ਸਥਾਨਕ ਆਰਡੀ ਗਾਰਡ ਮੈਡੀਕਲ ਕਾਲਜ ਪ੍ਰਬੰਧਕਾਂ ਵਲੋਂ ਮਰੀਜ਼ ਲਈ ਦਰਵਾਜਾ ਨਹੀਂ ਖੋਲਿਆ ਗਿਆ। ਰਿਪੋਰਟਾਂ ਮੁਤਾਬਿਕ ਹਸਪਤਾਲ ਪ੍ਰਬੰਧਕਾਂ ਵਲੋਂ ਪਹਿਲਾ ਤਾ ਪੀੜਤ ਪਰਿਵਾਰ ਨੂੰ ਮਰੀਜ਼ ਲੈ ਕੇ ਆਉਣ ਲਈ ਕਹਿ ਦਿੱਤਾ ਅਤੇ ਫਿਰ ਦੋਸ਼ ਹੈ ਕਿ ਉਸ ਲਈ ਐਸੋਲੇਸ਼ਨ ਵਾਰਡ ਦਾ ਜਿੰਦਾ ਵੀ ਨਹੀਂ ਖੋਲਿਆ ਗਿਆ ।


ਰਿਪੋਰਟਾਂ ਮੁਤਾਬਿਕ ਕਾਲਜ ਪ੍ਰਸਾਸ਼ਨ ਦਾ ਕਹਿਣਾ ਸੀ ਕਿ ਇਥੇ ਕੋਰੋਨਾ ਪੌਜ਼ਟਿਵ ਮਰੀਜ਼ ਦਾਖਲ ਹੈ ਜਿਸ ਕਾਰਨ ਉਸ ਨੂੰ ਇਥੇ ਨਹੀਂ ਰੱਖਿਆ ਜਾ ਸਕਦਾ । ਦੋਸ਼ ਇਹ ਵੀ ਹੈ ਕਿ ਛੱਲੇਗੇ ਪ੍ਰਸਾਸ਼ਨ ਕੋਲ ਚਾਬੀ ਹੁੰਦੇ ਹੋਏ ਹੋਏ ਵੀ ਚਾਬੀ ਨਾ ਹੋਣ ਦਾ ਦਾਅਵਾ ਕੀਤਾ ਗਿਆ। ਪਤਾ ਲਗਾ ਹੈ ਕਿ ਇਸ ਸੰਬੰਧੀ ਪ੍ਰਸਾਸ਼ਨ ਵਲੋਂ 38 ਘੰਟਿਆਂ ਬਾਅਦ ਆਪਣਾ ਪੱਖ ਰੱਖਿਆ ਗਿਆ ਹੈ ।ਦਾਅਵਾ ਕੀਤਾ ਜਾ ਰਿਹਾ ਕਿ ਮਰੀਜ਼ ਦੀ ਮੌਤ ਸਾਹ ਨਾ ਆਉਣ ਕਾਰਨ ਹੋਈ ਹੈ ।

Share this Article
Leave a comment