ਨਵੀਂ ਦਿੱਲੀ: ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਐੱਸਆਈਟੀ ਨੇ ਵੱਡੇ ਖੁਲਾਸੇ ਕੀਤੇ ਹਨ। ਹਿੰਸਾ ਅਤੇ ਭੰਨ ਤੋੜ ਦੇ ਮਾਮਲੇ ਦੇ ਵਿੱਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਣੇ ਨੌਂ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਹਾਲੇ ਤੱਕ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
ਦਿੱਲੀ ਪੁਲਿਸ ਨੇ ਕਿਹਾ ਕਿ ਜਲਦ ਹੀ ਇਨ੍ਹਾਂ ਲੋਕਾਂ ਨੂੰ ਨੋਟਿਸ ਭੇਜਿਆ ਜਾਵੇਗਾ। ਉਧਰ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਨੇ ਕਿਹਾ ਕਿ ਮੇਰੇ ਕੋਲ ਸਬੂਤ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਕੋਲ ਕਿਹੜੇ ਸਬੂਤ ਨੇ ਅਤੇ ਕਿਸ ਸਬੰਧ ਵਿੱਚ ਹਨ।
ਦਿੱਲੀ ਪੁਲਿਸ ਨੇ ਕਿਹਾ ਕਿ ਜੇਐਨਯੂ ਵਿੱਚ ਲਗਾਤਾਰ ਖੱਬੇ ਪੱਖੀ ਵਿਚਾਰਧਾਰਾ ਦੇ 4 ਸੰਗਠਨ ਪ੍ਰਦਰਸ਼ਨ ਕਰ ਰਹੇ ਨੇ ਇਹ ਲੋਕ ਨਿਯਮਾਂ ਨੂੰ ਤੋੜ ਰਹੇ ਜਿਸ ਦੇ ਨਾਲ ਬਾਕੀ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਐੱਸਆਈਟੀ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਇਸ ਦੀ ਜਾਂਚ ਤੋਂ ਬਅਦ ਹੀ ਮੀਡੀਆ ਬ੍ਰੀਫਿੰਗ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਕਿਸੇ ਨੂੰ ਵੀ ਰਜਿਸਟਰੇਸ਼ਨ ਨਹੀਂ ਕਰਨ ਦੇ ਰਹੇ ਜੇਕਰ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਡਰਾ ਧਮਕਾ ਰਹੇ ਹਨ।
ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਤਿੰਨ ਜਨਵਰੀ ਅਤੇ ਚਾਰ ਜਨਵਰੀ ਨੂੰ ਰਜਿਸਟ੍ਰੇਸ਼ਨ ਆਫਿਸ ‘ਚ ਵੜ ਕੇ ਤੋੜਫੋੜ ਕੀਤੀ ਸੀ ਤੇ ਉਦੋਂ ਤੋਂ ਹੀ ਲੈ ਕੇ ਹੁਣ ਤੱਕ ਚਾਰ ਵਿਦਿਆਰਥੀ ਸੰਗਠਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਹੀ ਲੋਕਾਂ ਨੇ ਸਟਾਫ਼ ਦੇ ਨਾਲ ਕੁੱਟਮਾਰ ਵੀ ਕੀਤੀ ਸੀ।
ਪੰਜ ਤਰੀਕ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਸਟਾਫ਼ ਰਜਿਸਟਰੇਸ਼ਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇੱਕ ਦਲ ਆਇਆ ਅਤੇ ਸਟਾਫ ਗੇਟ ਤੇ ਸਟਾਫ ਮੈਂਬਰ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਸੁਰੱਖਿਆ ਕਰਮੀ ਬਚਾਅ ਦੇ ਲਈ ਪਹੁੰਚੇ ਤਾਂ ਉਦੋਂ ਤੱਕ ਸਟਾਫ਼ ਨੂੰ ਕਾਫ਼ੀ ਸੱਟਾ ਲੱਗੀਆਂ ਸਨ।