ਨਿਊਜ ਡੈਸਕ : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਕਸਰ ਹੀ ਚਰਚਾ ‘ਚ ਰਹਿੰਦੇ ਹਨ। ਹਾਲ ‘ਚ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ। ਦਰਅਸਲ ਇਸ ਵੀਡੀਓ ‘ਚ ਰਾਹੁਲ ਗਾਂਧੀ ਸਿੱਖ ਪਹਿਰਾਵੇ ‘ਚ ਦਿਖਾਈ ਦੇ ਰਹੇ ਹਨ। ਇਹ ਤਸਵੀਰ ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਦੱਸੀ ਜਾ ਰਹੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਉਹ ਗਾਤਰਾ ਪਹਿਣਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਵਿੱਚ ਸਿੱਖ ਆਪਣੀ ਵੱਡੀ ਕਿਰਪਾਨ ਰੱਖਦੇ ਹਨ।
ਇਸ ਮਸਲੇ ‘ਤੇ ਜਿੱਥੇ ਬੀਜੇਪੀ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਤਾਂ ਉੱਥੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਪਹਿਰਾਵੇ ‘ਚ ਰਾਹੁਲ ਗਾਂਧੀ ਮਾਣ ਮਹਿਸੂਸ ਕਰ ਰਹੇ ਹਨ ਪਰ ਸਿੱਖਾਂ ਦੇ ਕਾਤਲ ਗਾਂਧੀ ਪਰਿਵਾਰ ਦੇ ਫਰਜੰਦ ਪਹਿਲਾਂ ਇਹ ਦੱਸਣ ਕਿ ਗਾਂਧੀ ਪਰਿਵਾਰ ਨੇ ਜੋ ਸਿੱਖ ਕੌਮ ਨਾਲ ਕੀਤਾ ਜੇਕਰ ਉਸ ਨੂੰ ਉਹ ਗਲਤ ਮੰਨਦੇ ਹਨ ਤਾਂ ਉਹ ਖੁਸ਼ੀ ਖੁਸ਼ੀ ਸਿੱਖ ਕੌਮ ‘ਚ ਆ ਸਕਦੇ ਹਨ ਅਤੇ ਸਿੱਖਾਂ ਦਾ ਪਹਿਰਾਵਾ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖੀ ਪਹਿਰਾਵੇ ਨੂੰ ਢੌਂਗ ਦੇ ਰੂਪ ‘ਚ ਰਾਹੁਲ ਨੂੰ ਨਹੀਂ ਕਰਨਾ ਚਾਹੀਦਾ