ਜਲੰਧਰ : ਜਲੰਧਰ ਦੇ ਆਦਰਸ਼ ਨਗਰ ਨੇੜੇ MGN ਸਕੂਲ ਵਿਵਾਦਾਂ ਵਿੱਚ ਘਿਰ ਗਿਆ ਹੈ। ਬੱਚਿਆਂ ਦੇ ਮਾਪਿਆਂ ਨੇ ਸਕੂਲ ’ਤੇ ਦੋਸ਼ ਲਾਇਆ ਹੈ ਕਿ ਸਕੂਲ ਮੈਨੇਜਮੈਂਟ ਨੇ ਆਈਡੀ ਕਾਰਡ ਫਾਰਮ ਵਿੱਚੋਂ ਸਿੱਖ ਸ਼ਬਦ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਬੱਚਿਆਂ ਦੇ ਮਾਪੇ ਸਕੂਲ ਪਹੁੰਚ ਗਏ ਅਤੇ ਹੰਗਾਮਾ ਕੀਤਾ। ਇਸ ਦੌਰਾਨ ਸਿੱਖ ਤਾਲਮੇਲ ਕਮੇਟੀ ਵੀ ਮੌਕੇ ’ਤੇ ਪਹੁੰਚੀ। ਸਿੱਖ ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਆਈਡੀ ਫਾਰਮ ‘ਤੇ ਧਰਮ ਕਾਲਮ ‘ਚ ਸਿਰਫ ਹਿੰਦੂ ਹੀ ਲਿਖਿਆ ਗਿਆ ਹੈ ਅਤੇ ਕਿਤੇ ਵੀ ਸਿੱਖ ਕਾਲਮ ਨਹੀਂ ਹੈ। ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਫਾਰਮ ਪ੍ਰਾਪਤ ਕਰਨ ਦੀ ਸੂਚਨਾ ਮਿਲਦੇ ਹੀ ਉਹ ਸਕੂਲ ਪੁੱਜੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਸਕੂਲਾਂ ਦੇ ਸਰੂਪ ਵਿੱਚੋਂ ਸਿੱਖ ਸ਼ਬਦ ਨੂੰ ਹਟਾਇਆ ਜਾਵੇਗਾ, ਉਨ੍ਹਾਂ ਸਾਰੇ ਸਕੂਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰਿੰਸੀਪਲ ਨੇ ਮੰਨਿਆ ਫਾਰਮ ‘ਚ ਹੋਈ ਗਲਤੀ
ਸਕੂਲ ਮੁਖੀ ਨੇ ਮੰਨਿਆ ਕਿ ਬੱਚਿਆਂ ਵੱਲੋਂ ਭਰੇ ਜਾਣ ਵਾਲੇ ਫਾਰਮ ਸਬੰਧੀ ਕੁਝ ਗਲਤੀ ਸੀ, ਜਿਸ ਨੂੰ ਸੁਧਾਰਿਆ ਜਾ ਰਿਹਾ ਹੈ। ਮਾਪਿਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੁਧਾਰ ਕੀਤਾ ਜਾ ਰਿਹਾ ਹੈ। ਇਹ ਫਾਰਮ ਸੈਂਟਰ ਤੋਂ ਆਏ ਸਨ ਅਤੇ ਬੱਚਿਆਂ ਨੂੰ ਭਰਨ ਲਈ ਦਿੱਤੇ ਗਏ ਸਨ। ਹਾਲਾਂਕਿ ਕਾਫੀ ਹੰਗਾਮੇ ਤੋਂ ਬਾਅਦ ਪ੍ਰਿੰਸੀਪਲ ਨੇ ਮਾਪਿਆਂ ਅਤੇ ਸਿੱਖ ਤਾਲਮੇਲ ਕਮੇਟੀ ਨੂੰ ਫਾਰਮ ਵਿੱਚ ਦਰੁਸਤੀ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।