ਠੇਕਾ ਆਧਾਰਿਤ ਮੁਲਾਜ਼ਮ 11 ਅਕਤੂਬਰ ਨੂੰ ਸਿੱਖਿਆ ਮੰਤਰੀ ਨੂੰ ਆਪਣੀਆ ਡਿਗਰੀਆ ਦੀ ਟੋਕਰੀ ਭਰਕੇ ਮੋੜਨ ਜਾਣਗੇ

TeamGlobalPunjab
3 Min Read

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ):ਸਿੱਖਿਆ ਵਿਭਾਗ ਦਾ ਮੁੱਖ ਮਕਸਦ ਹੁੰਦਾ ਹੈ ਕਿ ਬੱਚਿਆ ਨੂੰ ਸਿੱਖਿਆ ਦੇ ਕੇ ਉਨ੍ਹਾ ਨੂੰ ਚੰਗੇ ਸਮਾਜ਼ ਦੇ ਕਾਬਿਲ ਬਣਾਉਣਾ ਅਤੇ ਹਰ ਇਕ ਨੂੰ ਸਮਾਨ ਰੁਤਬਾ ਦੇਣ ਦੀ ਸਿੱਖਿਆ ਦੇਣਾ ਤਾਂ ਜੋ ਚੰਗੀ ਸਿੱਖਿਆ ਲੈ ਕੇ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਸਮਾਜ਼ ਵਿਚ ਆਪਣਾ ਇਕ ਨਾਮ ਕਮਾ ਸਕਣ। ਪਰ ਇਥੇ ਹੈਰਾਨੀਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਜਿਹੜਾ ਵਿਭਾਗ ਬੱਚਿਆ ਨੂੰ ਚੰਗੇ ਤਾਲੀਮ ਦੇ ਕੇ ਵਿਤਕਰੇਬਾਜ਼ੀ ਤੋਂ ਦੂਰ ਰਹਿਣਾ ਸਿਖਾਉਦਾ ਹੈ ੳਸੇ ਦੇ ਮਹਿਕਮੇ ਦੇ ਮੁਲਾਜ਼ਮ ਹੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋ ਰਹੇ ਹਨ ਜਿਸਦੀ ਤਾਜ਼ਾ ਮਿਸਾਲ ਹੈ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਮੁਲਾਜ਼ਮ ਹਨ।

ਸਿੱਖਿਆ ਵਿਭਾਗ ਵੱਲੋਂ ਸਮੇਂ ਸਮੇਂ ਤੇ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕਾ ਤਾਂ ਕੀਤਾ ਹੈ ਪਰ ਹਰ ਵਾਰ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਾਲ 2018 ਦੋਰਾਨ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ 1 ਅਪ੍ਰੈਲ 2018 ਤੋਂ ਵਿਭਾਗ ਵਿਚ ਪੱਕੇ ਕਰ ਦਿੱਤਾ ਗਿਆ ਪਰ ਇਸ ਵਾਰ ਵੀ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਗਿਆ ਜਿਸ ਤੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਸਿਰਫ ਅਧਿਆਪਕਾਂ ਦਾ ਹੀ ਵਿਭਾਗ ਹੈ ਅਤੇ ਇਸ ਵਿਚ ਸਿਰਫ ਤੇ ਸਿਰਫ ਅਧਿਆਪਕਾਂ ਦੀ ਹੀ ਸੁਣਵਾਈ ਹੁੰਦੀ ਹੈ ਅਤੇ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਡਿਗਰੀ ਹੀ ਸਹੀ ਲਗਦੀ ਹੈ ਜਦਕਿ ਦਫਤਰੀ ਮੁਲਾਜ਼ਮਾਂ ਜੋ ਕਿ ਐਮ.ਬੀ.ਏ,ਐਲ.ਐ.ਬੀ,ਸੀ.ਏ, ਐਮ.ਏ, ਐਮ.ਸੀ.ਏ, ਅਤੇ ਹੋਰ ਉੱਚ ਡਿਗਰੀਆ ਪਾਸ ਹਨ ਦੀ ਡਿਗਰੀ ਕੋਰਾ ਕਾਗਜ਼ ਜਾਪ ਰਹੀ ਹੈ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂ ਵਿਕਾਸ ਕੁਮਾਰ, ਆਸ਼ੀਸ਼ ਜੁਲਾਹਾ, ਪਰਵੀਨ ਸ਼ਰਮਾਂ ਰਜਿੰਦਰ ਸਿੰਘ ਸੰਧਾ, ਗੁਰਪ੍ਰੀਤ ਸਿੰਘ ਚਮਕੋਰ ਸਿੰਘ, ਸਰਬਜੀਤ ਸਿੰਘ ਟੁਰਨਾ, ਹਰਪ੍ਰੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਅਣਗਿਣਤ ਮੀਟਿੰਗ ਹੋਈਆ ਹਨ ਜਿਸ ਵਿਚ ਹਰ ਵਾਰ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅਸੀ ਤੁਹਾਨੁੰ ਪੱਕਾ ਕਰਨ ਲਈ ਕਾਰਵਾਈ ਕਰ ਰਹੇ ਹਾਂ ਅਤੇ ਅਗਲ਼ੀ ਕੈਬਿਨਟ ਮੀਟਿੰਗ ਵਿਚ ਤੁਹਾਨੂੰ ਪੱਕਾ ਕਰਨ ਦਿੱਤਾ ਜਾਵੇਗਾ ਪਰ ਸਿੱਖਿਆ ਮੰਤਰੀ ਦੇ ਇਹ ਲਾਰੇ ਸੁਣਦੇ ਸੁਣਦੇ ਢਾਈ ਸਾਲ ਬੀਤ ਗਏ ਹਨ ਅਤੇ ਮੁਲਾਜ਼ਮਾਂ ਦੇ ਸਬਰ ਦਾ ਬੰਨ ਟੁੱਟ ਗਿਆ ਹੈ ਅਤੇ ਹੁਣ 11 ਅਕਤੂਬਰ ਨੂੰ ਸੂਬੇ ਭਰ ਦੇ ਮੁਲਾਜ਼ਮ ਆਪਣੀਆ ਡਿਗਰੀਆ ਦੀ ਟੋਕਰੀ ਵਿਚ ਭਰ ਕੇ ਸਿੱਖਿਆ ਮੰਤਰੀ ਨੂੰ ਉਨ੍ਹਾ ਦੀ ਰਿਹਾਇਸ਼ ਤੇ ਪਟਿਆਲਾ ਵਿਖੇ ਦੇਣ ਜਾਣਗੇ।

Share This Article
Leave a Comment