ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪੈ ਰਹੀਆਂ ਵੋਟਾਂ ਦੌਰਾਨ ਕਾਂਗਰਸੀ ਤੇ ‘ਆਪ’ ਵਰਕਰ ਆਪਸ ‘ਚ ਭਿੜ ਗਏ ਹਨ। ਕਾਂਗਰਸੀ ਵਰਕਰਾਂ ਦਾ ਦੋਸ਼ ਹੈ ਕਿ ਉਹ ਆਪਣੇ ਬੂਥ ‘ਤੇ ਬੈਠੇ ਸਨ ਤਾਂ ‘ਆਪ’ ਆਗੂ ਜਿਨ੍ਹਾਂ ਵਿਚ ਇਕ ਢੱਲ ਭਰਾ ਵੀ ਸ਼ਾਮਲ ਸੀ, ਨੇ ਉਨ੍ਹਾਂ ਨਾਲ ਕੁਟਮਾਰ ਕੀਤੀ। ਓਧਰ ‘ਆਪ’ ਆਗੂ ਦਾ ਕਹਿਣਾ ਸੀ ਕਿ ਉਨ੍ਹਾਂ ਵਿਚੋਂ ਕੋਈ ਵੀ ਝਗੜੇ ਵਾਲੀ ਥਾਂ ਉੱਤੇ ਨਹੀਂ ਗਿਆ।
ਇਸ ਦੌਰਾਨ ਫਿਲੌਰ ਹਲਕੇ ਚ ਕਾਂਗਰਸ ਵਰਕਰਾਂ ਅਤੇ AAP ਵਰਕਰਾਂ ਵਿਚਾਲੇ ਹੰਗਾਮਾ ਦੇਖਣ ਨੂੰ ਮਿਲਿਆ ਹੈ । ਕਾਂਗਰਸ MLA ਵਿਕਰਮਜੀਤ ਚੌਧਰੀ ਨੇ ਵੀ AAP ਉਤੇ ਇਲਜ਼ਾਮ ਲਾਏ ਕਿ ਬਾਹਰੀ ਵਰਕਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।