55 ਸਾਲਾਂ ਤੱਕ ਸੱਤਾ ਦਾ ਸੁਖ ਭੋਗਣ ਵਾਲੀ ਕਾਂਗਰਸ ਕਿਸਾਨਾਂ ਦੀ ਹਾਲਤ ਦੀ ਜਿੰਮੇਦਾਰ- ਮੁੱਖ ਮੰਤਰੀ ਸੈਣੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 55 ਸਾਲਾਂ ਤੱਕ ਸੱਤਾ ਦਾ ਸੁਖ ਭੋਗਣ ਵਾਲੀ ਕਾਂਗਰਸ ਕਿਸਾਨਾਂ ਦੀ ਹਾਲਤ ਦੀ ਜਿੰਮੇਦਾਰ ਰਹੀ ਹੈ, ਜਦੋਂਕਿ ਸਾਲ 2014 ਵਿੱਖ ਦੇਸ਼ ਦੇ ਪ੍ਰਧਾਨ ਸੇਵਕ ਦੇ ਰੂਪ ਵਿੱਚ ਦੇਸ਼ ਦੀ ਬਾਗਡੋਰ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਗਾਤਾਰ ਕਿਸਾਨਾਂ ਨੂੰ ਸਸ਼ਕਤ ਅਤੇ ਮਜ਼ਬੂਤ ਕੀਤਾ ਹੈ, ਸਗੋਂ ਉਨ੍ਹਾਂ ਨੇ ਵਿਕਸਿਤ ਭਾਰਤ ਮਹੱਤਵਪੂਰਨ ਥੰਮ੍ਹ ਮੰਨਦੇ ਹੋਏ ਸਵੈ-ਨਿਰਭਰ ਬਨਾਉਣ ਦਾ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਨੇ ਗਤ ਦਿਵਸ ਫ਼ਸਲਾਂ ‘ਤੇ ਐਮਐਸਪੀ ਵਧਾਉਣ ਦਾ ਐਲਾਨ ਕੀਤਾ ਹੈ, ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗੇ੍ਰਸ ਨੇਤਾਵਾਂ ਨੇ ਚੌਣ ਸਮੇ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕਿਹਾ ਕਿ ਜੇਕਰ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਐਮਐਸਪੀ ਖਤਮ ਕਰ ਦੇਣਗੇ। ਜਦੋਂਕਿ ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਸਾਲ 2014 ਨਾਲ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਫ਼ਸਲਾਂ ‘ਤੇ ਐਮਐਸਪੀ ਨੂੰ ਵਧਾ ਰਹੇ ਹਨ। ਵਿਪੱਖ ਨੂੰ ਕਿਸਾਨ ਹੱਕ ਬਾਰੇ ਸੁਆਲ ਚੁੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਣੀ ਚਾਹੀਦੀ ਹੈ, ਫਿਰ ਦੂਜਿਆਂ ‘ਤੇ ਉਂਗਲਾਂ ਚੁੱਕਣੀਆਂ ਚਾਹੀਦੀ ਹੈ। ਵਿਪੱਖ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਇਸ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।

ਮੁੱਖ ਮੰਤਰੀ ਅੱਜ ਜ਼ਿਲ੍ਹਾ ਕੁਰੂਕਸ਼ੇਤਰ ਯੂਨਿਵਰਸਿਟੀ ਕਾਂਪਲੈਕਸ ਵਿੱਚ ਪ੍ਰਬੰਧਿਤ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਦੇ ਉਦਘਾਟਨ ਮੌਕੇ ‘ਤੇ ਸੂਬੇਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਮੌਜ਼ੂਦ ਰਹੇ।

ਕਾਂਗਰਸ ਸ਼ਾਸਨਕਾਲ ਵਿੱਚ ਫ਼ਸਲਾਂ ਦੇ ਐਮਐਸਪੀ ਲਈ ਕੁੱਲ੍ਹ 7 ਲੱਖ 41 ਹਜ਼ਾਰ 41 ਕਰੋੜ ਰੁਪਏ ਦਿੱਤੇ ਗਏ, ਜਦੋਂਕਿ ਮੋਦੀ ਸਰਕਾਰ ਨੇ 10 ਸਾਲਾਂ ਵਿੱਚ 23 ਲੱਖ 61 ਹਜ਼ਾਰ ਕਰੋੜ ਰੁਪਏ ਦਿੱਤੇ

ਨਾਇਬ ਸਿੰਘ ਸੈਣੀ ਨੇ ਆਂਕੜੇ ਪੇਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਸ਼ਾਸਣਕਾਲ ਵਿੱਚ ਫ਼ਸਲਾਂ ਦੇ ਐਮਐਸਪੀ ਲਈ ਕੁੱਲ੍ਹ 7 ਲੱਖ 41 ਹਜ਼ਾਰ 41 ਕਰੋੜ ਰੁਪਏ ਦਿੱਤੇ ਗਏ, ਜਦੋਂਕਿ ਮੋਦੀ ਸਰਕਾਰ ਨੇ 10 ਸਾਲਾਂ ਵਿੱਚ 23 ਲੱਖ 61 ਹਜ਼ਾਰ ਕਰੋੜ ਰੁਪਏ ਦਿੱਤੇ। ਕਾਂਗੇ੍ਰਸ ਨੇ ਸਾਲ 2014 ਤੱਕ ਕਣਕ ‘ਤੇ 2 ਲੱਖ 56 ਹਜ਼ਾਰ ਕਰੋੜ ਰੁਪਏ ਐਮਐਸਪੀ ਵੱਜੋਂ ਦਿੱਤੇ, ਜਦੋਂਕਿ ਮੋਦੀ ਸਰਕਾਰ ਨੇ ਸਾਲ 2014 ਤੋਂ ਹੁਣ ਤੱਕ ਕਣਕ ‘ਤੇ 5 ਲੱਖ 65 ਹਜ਼ਾਰ ਕਰੋੜ ਰੁਪਏ ਐਮਐਸਪੀ ਦਿੱਤਾ। ਇਸੇ ਤਰ੍ਹਾਂ ਦਾਲਾਂ ‘ਤੇ ਕਾਂਗੇ੍ਰਸ ਨੇ 1900 ਕਰੋੜ ਰੁਪਏ ਦਿੱਤੇ, ਜਦੋਂਕਿ ਮੌਜ਼ੂਦਾ ਸਰਕਾਰ ਨੇ 98 ਹਜ਼ਾਰ ਕਰੋੜ ਰੁਪਏ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਆਯਲ ਸੀਡਸ ‘ਤੇ ਕਾਂਗੇ੍ਰਸ ਨੇ 9 ਹਜ਼ਾਰ ਕਰੋੜ ਰੁਪਏ ਦੀ ਐਮਐਸਪੀ ਦਿੱਤੀ, ਜਦੋਂਕਿ ਮੋਦੀ ਸਰਕਾਰ ਨੇ 65 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾਉਣ ਦਾ ਕੰਮ ਕੀਤਾ। ਉੱਥੇ ਹੀ ਕਪਾਹ, ਖੋਪਰਾ, ਜੂਟ ਆਦਿ ਫ਼ਸਲਾਂ ‘ਤੇ ਕਾਂਗੇ੍ਰਸ ਨੇ 26 ਜ਼ਾਰ ਕਰੋੜ ਰੁਪਏ ਐਮਐਸਪੀ ਵੱਜੋਂ ਦਿੱਤੇ, ਜਦੋਂਕਿ ਮੌਜ਼ੂਦਾ ਸਰਕਾਰ ਨੇ 1 ਲੱਖ 33 ਹਜ਼ਾਰ ਕਰੋੜ ਰੁਪਏ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਆਂਕੜਿਆਂ ਨਾਲ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਗਾਤਾਰ ਕਿਸਾਨਾਂ ਨੂੰ ਸਸ਼ਕਤ ਅਤੇ ਮਜ਼ਬੂਤ ਕਰਨ ਦੇ ਨਾਲ ਨਾਲ ਲਗਾਤਾਰ ਕਿਸਾਨਾਂ ਦੀ ਆਮਦਣ ਵਿੱਚ ਵਾਧਾ ਕਰਨ ਦਾ ਕੰਮ ਕਰ ਰਹੇ ਹਨ।

Share This Article
Leave a Comment