ਨਵੀਂ ਦਿੱਲੀ: ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨ ਜਥੇਬੰਦੀਆਂ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਨਿੱਤਰੀਆਂ ਹੋਈਆਂ ਹਨ। ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਹੁਣ ਕਾਂਗਰਸ ਪਾਰਟੀ ਵੀ ਸਾਹਮਣੇ ਆਈ ਹੈ।
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿੱਚ ਅੱਜ ਕਾਂਗਰਸੀ ਲੀਡਰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਅਤੇ ਖੇਤੀ ਕਾਨੂੰਨ ਖ਼ਿਲਾਫ਼ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣਗੇ। ਕਾਂਗਰਸ ਪਾਰਟੀ ਨੇ ਇਸ ਮੈਮੋਰੰਡਮ ਵਿੱਚ ਮੰਗ ਕੀਤੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।
ਜਿਸ ਨੂੰ ਦੇਖਦੇ ਹੋਏ ਕਾਂਗਰਸ ਦਫ਼ਤਰ ਵਿੱਚ ਵੱਡੀ ਗਿਣਤੀ ਅੰਦਰ ਲੀਡਰ ਇਕੱਠਾ ਹੋਣੇ ਸ਼ੁਰੂ ਹੋ ਗਏ ਹਨ ਹਾਲਾਂਕਿ ਦਿੱਲੀ ਪੁਲੀਸ ਵੱਲੋਂ ਕਾਂਗਰਸ ਦਫ਼ਤਰ ਬਾਹਰ ਧਾਰਾ 144 ਵੀ ਲਗਾਈ ਹੋਈ ਹੈ ਅਤੇ ਇਕੱਠ ਕਰਨ ਤੋਂ ਮਨ੍ਹਾ ਕੀਤਾ ਹੈ। ਬਾਵਜੂਦ ਇਸ ਦੇ ਵੱਡੀ ਗਿਣਤੀ ਅੰਦਰ ਕਾਂਗਰਸੀ ਲੀਡਰ ਇਕੱਠੇ ਹੋ ਰਹੇ ਹਨ। ਇਹ ਸਾਰੇ ਆਗੂ ਪਾਰਟੀ ਦੇ ਮੁੱਖ ਦਫਤਰ ਤੋਂ ਨਿਕਲਣਗੇ ਅਤੇ ਰਾਸ਼ਟਰਪਤੀ ਭਵਨ ਤਕ ਪੈਦਲ ਮਾਰਚ ਕਰਨਗੇ।