ਚੰਡੀਗੜ੍ਹ: ਹਰਿਆਣਾ ਦੇ ਕਾਮਿਆਂ ਦੀ ਭਲਾਈ ਵਿਚ ਚਲਾਈ ਜਾ ਰਹੀ ਯੋਜਨਾਵਾਂ ਦਾ ਲਾਭ ਦੇਣ ਲਈ ਸੂਬਾ ਸਰਕਾਰ ਵੱਲੋਂ ਜੀਂਦ ਵਿਚ ਸੂਬਾ ਪੱਧਰੀ ਸ਼੍ਰਮਿਕ ਜਾਗਰੁਕਤਾ ਅਤੇ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਮੁੱਖ ਮੰਤਰੀ ਨਾਇਬ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਮਾਰੋਹ ਵਿਚ ਮੁੱਖ ਮੰਤਰੀ ਨੇ 18 ਯੋਜਨਾਵਾਂ ਤਹਿਤ 1,02,629 ਕਾਮਿਆਂ ਨੂੰ 79.69 ਕਰੋੜ ਰੁਪਏ ਦੇ ਲਾਭ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਜਾਰੀ ਕੀਤੀ। ਸਮਾਰੋਹ ਵਿਚ ਮੁੱਖ ਮੰਤਰੀ ਨੇ ਸਾਂਕੇਤਿਕ ਰੂਪ ਨਾਲ ਵੱਖ-ਵੱਖ ਯੋਜਨਾਵਾਂ ਲਈ ਲਾਭਕਾਰਾਂ ਨੁੰ ਚੈਕ ਵੰਡੇ ਅਤੇ ਬੇਟੀਆਂ ਨੂੰ ਇਲੈਕਟ੍ਰਿਕ ਸਕੂਟੀ ਦੀ ਚਾਬੀ ਸੌਂਪੀ।
ਇਸ ਦੌਰਾਨ ਮੁੱਖ ਮੰਤਰੀ ਨੇ ਦੋ ਨਵੀਂ ਯੋਜਨਾਵਾਂ ਨਾਂਅ: ਮੁੱਖ ਮੰਤਰੀ ਸ਼੍ਰਮਿਕ ਰਜਿਸਟ੍ਰੇਸ਼ਣ ਪ੍ਰੋਤਸਾਹਨ ਯੋਜਨਾ ਅਤੇ ਕੰਨਿਆਦਾਨ ਅਤੇ ਵਿਆਹ ਸਹਾਇਤਾ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਸ਼੍ਰਮਿਕ ਰਜਿਸਟ੍ਰੇਸ਼ਣ ਪ੍ਰੋਤਸਾਹਨ ਯੋਜਨਾ ਤਹਿਤ ਹੁਣ ਨਿਰਮਾਣ ਮਜਦੂਰਾਂ ਨੂੰ ਰਜਿਸਟ੍ਰੇਸ਼ਣ ਕਰਨ ‘ਤੇ 1100 ਰੁਪਏ ਦੀ ਰਕਮ ਪ੍ਰੋਤਸਾਹਨ ਸਵਰੂਪ ਦਿੱਤੀ ਜਾਵੇਗੀ। ਨਾਲ ਹੀ, ਕੰਨਿਆਦਾਨ ਅਤੇ ਵਿਆਹ ਸਹਾਇਤਾ ਯੋਜਨਾ ਤਹਿਤ ਕਾਮਿਆਂ ਨੂੰ ਉਨ੍ਹਾਂ ਦੀ ਬੇਟੀਆਂ ਦੇ ਵਿਆਹ ਲਈ 1 ਲੱਖ 1 ਹਜਾਰ ਰੁਪਏ ਦੀ ਰਕਮ ਦਿੱਤੀ ਜਾਵੇਗੀ, ਜਿਸ ਵਿੱਚੋਂ 75 ਫੀਸਦੀ ਰਕਮ ਵਿਆਹ ਦੇ ਤਿੰਨ ਦਿਨ ਪਹਿਲਾਂ ਮਿਲੇਗੀ। ਇਸ ਸਮਾਰੋਹ ਵਿਚ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਮੂਲਚੰਦ ਸ਼ਰਮਾ ਵੀ ਮੌਜੂਦ ਰਹੇ।
ਨਾਇਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਨਿਰਦੇਸ਼ ਦਿੱਤੇ ਸਨ ਕਿ ਜਿਨ੍ਹਾਂ ਕਾਮਿਆਂ ਨੂੰ ਕਿਸੇ ਵੀ ਕਾਰਣ ਵਜੋ ਕੋਈ ਲਾਭ ਨਹੀਂ ਮਿਲਿਆ ਹੈ, ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਸਾਰਿਆਂ ਨੂੰ ਇਕੱਠੇ ਲਾਭ ਜਾਰੀ ਕੀਤਾ ਜਾਵੇ। ਅੱਜ ਜਾਰੀ ਕੀਤੇ ਗਏ ਲਾਭਾਂ ਵਿਚ 42,166 ਮਹਿਲਾਵਾਂ ਦੇ ਖਾਤਿਆਂ ਵਿਚ ਸਿਲਾਈ ਮਸ਼ੀਨ ਦੇ ਲਈ 15 ਕਰੋੜ 7 ਲੱਖ ਰੁਪਏ, ਸਾਈਕਲ ਯੋਜਨਾ ਤਹਿਤ 19,925 ਕਾਮਿਆਂ ਨੂੰ 9.95 ਕਰੋੜ ਰੁਪਏ, ਓਜਾਰ ਖਰੀਦਣ ਲਈ 19,880 ਕਾਮਿਆਂ ਨੂੰ 15.90 ਕਰੋੜ ਰੁਪਏ, ਰਜਿਸਟਰਡ ਕਾਮਿਆਂ ਦੇ ਬੱਚਿਆਂ ਦੀ ਸਿਖਿਆ ਲਈ 3068 ਬੱਖਿਆਂ ਨੂੰ 2.96 ਕਰੋੜ ਰੁਪਏ, ਇਲੈਕਟ੍ਰਿਕ ਸਕੂਟਰ ਯੋਜਨਾ ਤਹਿਤ ਈ-ਸਕੂਟਰ ਦੀ ਖਰੀਦ ਲਈ 1446 ਬੱਚਿਆਂ ਨੂੰ 7.23 ਕਰੋੜ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਗਈ ਹੈ।
ਇਸੀ ਤਰ੍ਹਾ ਬੇਟੀ ਦੇ ਵਿਆਹ ਲਈ ਮਾਲੀ ਸਹਾਇਤਾ ਅਤੇ ਕੰਨਿਆਦਾਨ ਯੋਜਨਾ ਤਹਿਤ ਅੱਜ 1206 ਕਾਮਿਆਂ ਦੇ ਖਾਤਿਆਂ ਵਿਚ 12.18 ਕਰੋੜ ਰੁਪਏ, ਰਜਿਸਟਰਡ ਕਾਮਿਆਂ ਦੇ ਮੇਧਾਵੀ ਬੱਚਿਆਂ ਲਈ ਸਕਾਲਰਸ਼ਿਪ ਯੋਜਨਾ ਤਹਿਤ 379 ਬੱਖਿਆਂ ਨੂੰ 1.25 ਕਰੋੜ ਰੁਪਏ, ਪੁੱਤਰ ਦੇ ਵਿਆਹ ਲਈ ਮਾਲੀ ਸਹਾਇਤਾ ਯੋਜਨਾ ਤਹਿਤ 34 ਕਾਮਿਆਂ ਨੁੰ 7 ਲੱਖ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਗਈ ਹੈ। ਇਸ ਤੋਂ ਇਲਾਵਾ, ਹੋਰ ਯੋਜਨਾਵਾਂ ਤਹਿਤ ਵੀ ਕਈ ਕਰੋੜਾਂ ਰੁਪਏ ਦੇ ਲਾਭ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਾਮਿਆਂ ਲਈ ਐਲਾਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਕਾਮਿਆਂ ਨੂੰ ਵੀ ਅਯੋਧਿਆ ਦਰਸ਼ਨ ਕਰਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਨਾਗਰਿਕਾਂ ਨੁੰ ਯੋਜਨਾਵਾਂ ਦਾ ਲਾਭ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਾਕਬਾ ਮੁੱਖ ਮੰਤਰੀ ਮਨੋਹਰ ਲਾਲ ਨੇ ਪਿਛਲੇ 10 ਸਾਲਾਂ ਵਿਚ ਜਿਸ ਤਰ੍ਹਾ ਨਾਲ ਸੂਬੇ ਵਿਚ ਕੰਮ ਕੀਤੇ ਹਨ, ਸਮਾਨ ਰੂਪ ਨਾਲ ਹਰ ਵਿਅਕਤੀ ਦਾ ਵਿਕਾਸ ਕਰਨ ਦਾ ਕੰਮ ਕੀਤਾ ਹੈ ਅਤੇ ਪੋਰਟਲ ਰਾਹੀਂ ਅੱਜ ਕਾਮਿਆਂ ਦੇ ਖਾਤਿਆਂ ਵਿਚ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ।
ਕਾਂਗਰਸੀ ਨੇਤਾ ਹੁਣ ਪੋਰਟਲ ਨੁੰ ਬੰਦ ਕਰਨ ਦੀ ਗੱਲ ਕਰਦੇ ਹਨ ਤਾਂ ਭ੍ਰਿਸ਼ਟਾਚਾਰ ਦੀ ਬੂ ਆਉਂਦੀ ਹੈ
ਨਾਇਬ ਸਿੰਘ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾ ਕਹਿੰਦੇ ਹਨ ਕਿ ਜਦੋਂ ਉਹ ਸੱਤਾ ਵਿਚ ਆਉਣਗੇ ਤਾਂ ਉਹ ਪੋਰਟਲ ਨੂੰ ਬੰਦ ਕਰ ਦੇਣਗੇ। ਕਾਂਗਰਸ ਦੇ ਨੇਤਾ ਭੁਪੇਂਦਰ ਹੁਡਾ ਜਦੋਂ ਪਟਲ ਨੁੰ ਬੰਦ ਕਰਨ ਦੀ ਗੱਲ ਕਰਦੇ ਹਨ ਤਾਂ ਭ੍ਰਿਸ਼ਟਾਚਾਰ ਦੀ ਬੂਹ ਆਉਂਦੀ ਹੈ। ਕਿਉਂਕਿ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਊਸ ਸਮੇਂ ਕਾਮੇ ਨੂੰ ਲਾਭ ਨਹੀਂ ਪਹੁੰਚਦਾ ਸੀ, ਪਰ ਸਾਡੀ ਸਰਕਾਰ ਨੇ ਪੋਰਟਲ ਰਾਹੀਂ ਹਰ ਵਰਗ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਲਗਭਗ 10 ਸਾਲਾਂ ਵਿਚ ਕਾਮਿਆਂ ਦੇ ਲਈ ਆਯੂਸ਼ਮਾਨ ਕਾਰਡ ਅਤੇ ਚਿਰਾਯੂ ਯੋਜਨਾ ਤਹਿਤ ਲਾਭ ਪ੍ਰਦਾਨ ਕੀਤਾ ਹੈ।
ਕਾਂਗਰਸ ਦੇ ਲੋਕ ਗੁਮਰਾਹ ਕਰ ਕੇ ਵੋਟ ਲੈਣ ਦਾ ਕੰਮ ਕਰਦੇ ਹਨ
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਪਲਾਟ ਦੇਣ ਦੀ ਗੱਲ ਕਹੀ, ਪਰ ਉਨ੍ਹਾਂ ਨੇ ਨਾ ਤਾਂ ਪਲਾਟ ਦਾ ਕਬਜਾ ਦਿੱਤਾ, ਨਾ ਹੀ ਕੋਈ ਕਾਗਜ ਦਿੱਤਾ, ਉਨ੍ਹਾਂ ਨੂੰ ਉਨ੍ਹਾਂ ਦੇ ਹਲਾਤਾਂ ‘ਤੇ ਛੱਡ ਦਿੱਤਾ। ਪਰ ਸਾਡੀ ਸਰਕਾਰ ਨੇ ਅਜਿਹੇ ਸਾਰੇ ਲੋਕਾਂ ਨੂੰ ਚੋਣ ਕਰ ਉਨ੍ਹਾਂ ਨੁੰ 100-100 ਗਜ ਦੇ ਪਲਾਟ ਦਿੱਤੇ ਅਤੇ ਉਨ੍ਹਾਂ ਦੇ ਕਬਜਾ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਪਿੰਡਾਂ ਵਿਚ ਜਮੀਨ ਦਿੱਤੇ ਅਤੇ ਉਨ੍ਹਾਂ ਦੇ ਕਬਜਾ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਪਿੰਡਾਂ ਵਿਚ ਜਮੀਨ ਨਹੀਂ ਹੈ, ਲੋਕਾਂ ਦੇ ਖਾਤਿਆਂ ਵਿਚ ਪਲਾਟ ਖਰੀਦਣ ਲਈ 1 ਲੱਖ ਰੁਪਏ ਦੀ ਰਕਮ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਲੋਕ ਗੁਮਰਾਹ ਕਰ ਕੇ ਵੋਟ ਲੈਣ ਦਾ ਕੰਮ ਕਰਦੇ ਹਨ, ਜਦੋਂ ਕਿ ਸਾਡੀ ਸਰਕਾਰ ਨੇ ਹਰ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਗਰੀਬ ਦੇ ਹਿੱਤ ਵਿਚ ਮਜਬੂਤ ਫੈਸਲੇ ਲੈ ਰਹੀ ਹੈ ਅਤੇ ਇਸੀ ਦੇ ਕਾਰਨ ਅੱਜ ਲੋਕਾਂ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਾਡੀ ਡਬਲ ਇੰਜਨ ਦੀ ਸਰਕਾਰ ‘ਤੇ ਭਰੋਸਾ ਵਧਿਆ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਹੁਣ ਤੁਹਾਡੇ ਲਾਭ ਨੂੰ ਕੋਈ ਨਹੀਂ ਰੋਕ ਸਕਦਾ।
ਉਨ੍ਹਾਂ ਨੇ ਕਿਹਾ ਕਿ ਹੈਪੀ ਪਰਿਯੋਜਨਾ ਸ਼ੁਰੂ ਕਰ ਹਰਿਆਣਾ ਸਰਕਾਰ ਨੇ ਇਕ ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਹਰ ਮੈਂਬਰ ਨੂੰ ਪ੍ਰਤੀ ਸਾਲ 1 ਹਜਾਰ ਕਿਲੋਮੀਟਰ ਮੁਫਤ ਯਾਤਰਾ ਦਾ ਲਾਭ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਦੇ ਤਹਿਤ 1,80,000 ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਮੁਫਤ ਵਿਚ ਯੋਜਨਾ ਦਾ ਲਾਭ ਚੁੱਕ ਪਾਉਣਗੇ। ਇਕ ਲੱਖ 80 ਹਜਾਰ ਰੁਪਏ ਤੋਂ 3 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਯੋਜਨਾ ਦੇ ਤਹਿਤ ਵੀਹ ਹਜਾਰ ਰੁਪਏ ਦੀ ਸਬਸਿਡੀ ਮਿਲੇਗੀ।