ਚੰਡੀਗੜ੍ਹ: ਜਲੰਧਰ ਦੀ ਜਿਮਣੀ ਚੋਣਾਂ ਤੋਂ ਪਹਿਲਾਂ ਪਾਰਟੀਆਂ ‘ਚ ਉਥਲ-ਪੁੱਥਲ ਦੇਖਣ ਨੂੰ ਮਿਲ ਰਹੀ ਹੈ। ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਹਰਦੀਪ ਰਾਣਾ ਆਪਣੇ ਕਈ ਸਮਰਥਕਾਂ ਸਣੇ ਮੁੱਖ ਮੰਤਰੀ ਭਗਵੰਤ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਕਾਂਗਰਸ ਦੇ ਕਈ ਅਹੁਦੇਦਾਰ ਤੇ ਕੌਂਸਲਰ ਵੀ ਆਪ ‘ਚ ਹੋਏ ਸ਼ਾਮਿਲ ਹੋਏ ਹਨ।
ਇਸ ਮੌਕੇ ਸ਼ਾਮਿਲ ਹੋਏ ਸਮੂਹ ਆਗੂਆਂ ਦਾ ‘ਆਪ ਪਰਿਵਾਰ ਵਿੱਚ ਸਵਾਗਤ ਕਰਦਿਆਂ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਕਾਂਗਰਸ ਦਾ ਬਚਿਆ-ਖੁਚਿਆ ਆਧਾਰ ਵੀ ਹਰਦੀਪ ਸਿੰਘ ਰਾਣਾ ਅਤੇ ਬਾਕੀਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ‘ਆਪ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਖੁਸ਼ ਹੈ ਅਤੇ ਜਲਦ ਹੀ ਜਲੰਧਰ ਵਾਸੀ ਲੋਕ-ਸਭਾ ਵਿੱਚ ਸ਼ੁਸ਼ੀਲ ਕੁਮਾਰ ਰਿੰਕੂ ਦੇ ਰੂਪ ਵਿੱਚ ਆਪਣੀ ਆਵਾਜ਼ ਸੁਣਨਗੇ।
ਕਾਂਗਰਸ ਨੂੰ ਅਨੂੰ ਛੱਡ ‘ਆਪ’ ‘ਚ ਸ਼ਾਮਿਲ ਹੋਏ ਆਗੂਆਂ ਦਾ ਨਾਂ ਪ੍ਰਵੀਨ ਗਰੋਵਰ (ਸ਼ਹਿਰੀ ਪ੍ਰਧਾਨ ਸ਼ਾਹਕੋਟ ਕਾਂਗਰਸ), ਰਾਜ ਕੁਮਾਰ ਰਾਜੂ (MC), ਹਰਦੇਵ ਸਿੰਘ (ਬਲਾਕ ਪ੍ਰਧਾਨ ਸ਼ਾਹਕੋਟ), ਸ਼ਤੀਸ਼ ਰਿਹਾਨ (ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ), ਪੁਨੀਤ ਰਿਹਾਨ (EX ਪੀਏ ਅੰਬਿਕਾ ਸੋਨੀ), ਸੁਖਰਾਜ ਸਿੰਘ (ਸਰਪੰਚ ਅਤੇ ਬਲਾਕ ਸੰਮਤੀ ਮੈਂਬਰ), ਸੁੱਖਾ ਢੇਸੀ (ਸਾਬਕਾ ਉੱਪ ਪ੍ਰਧਾਨ ਯੂਥ ਕਾਂਗਰਸ), ਨਾਜਰ ਸਿੰਘ (ਸਾਬਕਾ ਸਰਪੰਚ ਕਾਕੜਾ), ਕਰਮਜੀਤ ਸਿੰਘ (ਸਰਪੰਚ ਰਾਮਪੁਰ), ਪ੍ਰਕਾਸ਼ ਸਿੰਘ (ਪ੍ਰਧਾਨ ਬਾਜ਼ੀਗਰ ਸਭਾ ਸ਼ਾਹਕੋਟ), ਲਵਪ੍ਰੀਤ ਸਿੰਘ (ਬਲਾਕ ਪ੍ਰਧਾਨ ਯੂਥ ਕਾਂਗਰਸ), ਸੁਬੇਗ ਸਿੰਘ ਪੰਨੂ (ਸਾਬਕਾ ਸੀਆਈਡੀ ਇੰਸਪੈਕਟਰ), ਰਵੀ ਸ਼ੇਰ ਸਿੰਘ (ਸੈਕਟਰੀ ਜ਼ਿਲ੍ਹਾ ਕਾਂਗਰਸ), ਹਰਦੇਵ ਸਿੰਘ, ਵਰਿੰਦਰ ਨਾਹਰ (ਵਾਇਸ ਪ੍ਰਧਾਨ), ਸੁਰਿੰਦਰ ਸਿੰਘ ਸਾਭੀ, ਮਨਜੀਤ ਸਿੰਘ, ਰਾਜ ਕੁਮਾਰ, ਪ੍ਰਦੀਪ ਸ਼ਰਮਾ, ਚੰਦਰ ਸ਼ੇਖ਼ਰ ਕਪਿਲਾ (ਕਾਂਗਰਸ ਆਗੂ), ਲਕਸ਼ਏ ਕਪਿਲਾ (ਵਿਦਿਆਰਥੀ ਆਗੂ), ਸੰਜੀਵ ਕਪਿਲਾ (ਸੀਨੀਅਰ ਸਥਾਨਕ ਕਾਂਗਰਸੀ ਆਗੂ), ਜਸਵੀਰ ਸਿੰਘ ਬਿੱਟੂ ਵਡਾਲਾ, ਰਾਜੇਸ਼ ਪਦਮ ਸਮੇਤ ਦਰਜਨਾਂ ਹੋਰ ਕਾਂਗਰਸੀ ਆਗੂ ਅਤੇ ਆਮ ਵਰਕਰ ਸ਼ਾਮਿਲ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.