ਨਿਊਜ ਡੈਸਕ: ਕਾਂਗਰਸੀ ਨੇਤਾ ਮੋਤੀ ਲਾਲ ਵੋਰਾ ਨਹੀਂ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਨੇੜੇ ਰਹੇ ਵੋਰਾ ਦੀ ਉਮਰ 93 ਸਾਲ ਸੀ ਸੋਮਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਬੀਤੇ ਐਤਵਾਰ (20 ਦਸੰਬਰ) ਉਨ੍ਹਾਂ ਦਾ 93ਵਾਂ ਜਨਮ ਦਿਨ ਸੀ। ਸਿਹਤ ਵਿਗੜਨ ਮਗਰੋਂ ਸ਼੍ਰੀ ਵੋਰਾ ਨੂੰ ਫੋਰਟਿਸ ਐਸਕੌਰਟ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਮਹੀਨਾ ਪਹਿਲਾਂ ਉਨ੍ਹਾਂ ਨੂੰ ਕੋਵਿਡ-19 ਦੇ ਇਲਾਜ ਮਗਰੋਂ ਏਮਸ, ਦਿੱਲੀ ਤੋਂ ਛੁੱਟੀ ਦਿੱਤੀ ਗਈ ਸੀ। ਪਰਿਵਾਰਕ ਸੂਤਰਾਂ ਮੁਤਾਬਕ ਵੋਰਾ ਦੇ ਫੇਫੜਿਆਂ ’ਚ ਵੀ ਇਨਫੈਕਸ਼ਨ ਸੀ ਤੇ ਉਹ ਵੈਂਟੀਲੇਟਰ ਉਤੇ ਸਨ। ਉਨ੍ਹਾਂ ਦਾ ਸਸਕਾਰ ਛੱਤੀਸਗੜ੍ਹ ਵਿਚ ਕੀਤਾ ਜਾਵੇਗਾ। ਵੋਰਾ ਅਣਵੰਡੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹੇ। ਇਸ ਤੋਂ ਇਲਾਵਾ ਚਾਰ ਵਾਰ ਰਾਜ ਸਭਾ ਮੈਂਬਰ ਤੇ ਇਕ ਵਾਰ ਲੋਕ ਸਭਾ ਸੰਸਦ ਚੁਣੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਣੇ ਕਈ ਸਿਆਸੀ ਆਗੂਆਂ ਨੇ ਮੋਤੀ ਲਾਲ ਵੋਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਮੋਤੀ ਲਾਲ ਵੋਰਾ ਚੰਗੇ ਇਨਸਾਨ ਤੇ ਸੱਚੇ ਕਾਂਗਰਸੀ ਸਨ। ਉਨ੍ਹਾਂ ਦੀ ਘਾਟ ਪੂਰੀ ਹੋਣੀ ਮੁਸ਼ਕਲ ਹੈ। ਵਿਛੜੇ ਆਗੂ ਦੇ ਪਰਿਵਾਰ ਤੇ ਮਿੱਤਰਾਂ ਨਾਲ ਰਾਹੁਲ ਗਾਂਧੀ ਨੇ ਅਫ਼ਸੋਸ ਪ੍ਰਗਟ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਮੋਤੀ ਲਾਲ ਵੋਰਾ ਦੇ ਚਲਾਣੇ ਉਤੇ ਡੂੰਘਾ ਦੁੱਖ ਪ੍ਰਗਟ ਕੀਤ।