ਹਰਿਆਣਾ ‘ਚ ਬੇਰੁਜ਼ਗਾਰੀ ਦੇ ਝੂਠੇ ਅੰਕੜੇ ਪੇਸ਼ ਕਰ ਕਾਂਗਰਸ ਕਰਦੀ ਹੈ ਗਲਤ ਪ੍ਰਚਾਰ: ਮੁੱਖ ਮੰਤਰੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਕੌਮੀ ਸਾਂਖਿਅਕੀ ਦਫਤਰ ਵੱਲੋਂ ਜਾਰੀ ਆਂਕੜਿਆਂ ਦੇ ਅਨੁਸਾਰ ਸੂਬੇ ਵਿਚ ਬੇਰੁਜਗਾਰੀ ਦਰ ਘੱਟ ਕੇ 4.7 ਫੀਸਦੀ ਰਹਿ ਗਈ ਹੈ ਜੋ ਕਿ ਦੇਸ਼ ਅਤੇ ਗੁਆਂਢੀ ਸੂਬਿਆਂ ਦੀ ਬੇਰੁਜਗਾਰੀ ਦਰ ਦੀ ਤੁਲਣਾ ਵਿਚ ਕਾਫੀ ਘੱਟ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਵਿਧਾਨਸਭਾ ਵਿਚ ਰਾਜਪਾਲ ਦੇ ਭਾਸ਼ਨ ‘ਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਚੁੱਕੇ ਸੁਆਲਾਂ ਦਾ ਜਵਾਬ ਦੇ ਰਹੇ ਸਨ।

ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ‘ਤੇ ਕਟਾਕਸ਼ ਕੱਟਦੇ ਹੋਏ ਕਿਹਾ ਕਿ ਵਿਰੋਧੀ ਧਿਰ ਨੇਤਾ ਸੀਐਮਆਈਈ (ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ) ਦੇ ਆਂਕੜਿਆਂ ਨੂੰ ਆਧਾਰ ਮੰਨ ਕੇ ਸੂਬੇ ਵਿਚ ਬੇਰੁਜਗਾਰੀ ਦੀ ਝੁਠੀ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਪ੍ਰਾਈਵੇਟ ਸੰਸਥਾ ਹੈ ਜੋ ਕਾਂਗਰਸ ਦੇ ਰਿਚਾਰਜ ਨਾਲ ਚਲਦੀ ਹੈ। ਇਹ ਸੰਸਥਾ ਕਾਂਗਰਸ ਦੀ ਸਾਕਬਾ ਚੇਅਰਮੈਨਾਂ ਸੋਨਿਆ ਗਾਂਧੀ ਦੇ ਮੁੱਖ ਸਲਾਹਕਾਰ ਨਾਲ ਜੁੜੀ ਹੋਈ ਹੈ। ਵਿਰੋਧੀ ਧਿਰ ਦੇ ਲੋਕ ਸਿਰਫ ਆਪਣੀ ਸਿਆਸਤ ਚਮਕਾਉਣ ਲਈ ਆਪਣੈ ਖੰਗ ਨਾਲ ਬੇਰੁਜਗਾਰੀ ਦੇ ਗੁਮਰਾਹ ਕਰਨ ਵਾਲੇ ਆਂਕੜੇ ਜਾਰੀ ਕਰਵਾਉਂਦੇ ਹਨ ਤਾਂ ਜੋ ਉਨ੍ਹਾਂ ਦਾ ਪਬਲਿਕ ਲਾਭ ਹੋ ਸਕੇ।

ਉਨ੍ਹਾਂ ਨੇ ਕਿਹਾ ਕਿ ਕੌਮੀ ਸਾਂਖਿਅਕੀ ਦਫਤਰ ਵੱਲੋਂ ਜਾਰੀ ਪੀਰਿਯੋਡਕ ਲੇਬਰ ਫੋਰਸ ਸਰਵੇ ਦੀ ਅਕਤੂਬਰ -ਦਸੰਬਰ 2024 ਦੀ ਤਿਮਾਹੀ ਨਵੀਨਤਮ ਰਿਪੋਰਟ ਵਿਚ ਹਰਿਆਣਾ ਦੀ ਬੇਰੁਜਗਾਰੀ ਦਰ 4.7 ਫੀਸਦੀ ਦਿਖਾਈ ਗਈ ਹੈ, ਦਜੋਂ ਕਿ ਦੇਸ਼ ਦੀ ਬੇਰੁਜਗਾਰੀ ਦਰ 6.4 ਫੀਸਦੀ ਹੈ। ਇਸੀ ਤਰ੍ਹਾ, ਜੰਮੂ ਐਂਡ ਕਸ਼ਮੀਰ ਵਿਚ, ਜਿੱਥੇ ਕਾਂਗਰਸ ਗਠਜੋੜ ਵਿਚ ਹੈ, ਉੱਥੇ ਬੇਰੁਜਗਾਰੀ ਦਰ 13.1 ਫੀਸਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਬੁੇਰੁਜਗਾਰੀ ਦਰ 10.4 ਫੀਸਦੀ ਹੈ। ਪੰਜਾਬ ਵਿਚ ਜਿੱਥੇ ਕਾਂਗਰਸ ਇੰਡੀ ਗਠਜੋੜ ਦੇ ਨਾਲ ਹੈ ਉੱਥੇ ਬੇਰੁਜਗਾਰੀ ਦਰ 5.9 ਫੀਸਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਬੇਰੁਜਗਾਰੀ ‘ਤੇ ਬੋਲਣਾ ਹੀ ਨਹੀਂ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੀਤੀ ਆਯੋਗ ਵੀ ਸਾਰੇ ਨੀਤੀਗਤ ਫੈਸਲਿਆਂ ਲਈ ਕੌਮੀ ਸਾਂਖਿਅਕੀ ਦਫਤਰ, ਜੋ ਕੀ ਭਾਰਤ ਸਰਕਾਰ ਦੀ ਏਜੰਸੀ ਹੈ, ਵੱਲੋਂ ਕੀਤੇ ਗਏ ਸਰਵੇਖਣ ਨੂੰ ਹੀ ਮੰਨਦਾ ਹੈ।

ਪਹਿਲਾਂ ਨੌਕਰੀਆਂ ਵਿਕਦੀਆਂ ਸਨ, ਹੁਣ ਯੋਗਤਾ ਅਤੇ ਮੈਰਿਟ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲ ਵਿਚ ਸੂਬੇ ਵਿਚ ਬੇਰੁਜਗਾਰੀ ਨੂੰ ਘੱਟ ਕਰਨ ਲਈ ਨਾ ਸਿਰਫ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਸਗੋ ਨਿਜੀ ਖੇਤਰ ਵਿਚ ਵੀ ਰੁਜ਼ਗਾਰ ਲਈ ਨੌਜਵਾਨਾਂ ਦਾ ਸਕਿਲ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਨੇ ਕਾਗਰਸ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿਚ ਸਿਰਫ 86000 ਨੌਜੁਆਨਾਂ ਨੂੰ ਸਰਕਾਰੀ ਨੌਕਰੀ ਦਿੱਤੀ। ਕਾਂਗਰਸ ਨੇ ਇਹ ਨੋਕਰੀਆਂ ਕਿਸ ਆਧਾਰ ‘ਤੇ ਦਿੱਤੀਆਂ ਸਨ ਪੂਰਾ ਹਰਿਆਣਾ ਜਾਣਦਾ ਹੈ। ਉਨ੍ਹਾਂ ਦੇ ਸਮੇਂ ਵਿਚ ਦਿੱਤੀ ਗਈ ਨੌਕਰੀ ਵਿਚ ਉਮੀਦਵਾਰਾਂ ਦੀ ਲਿਸਟ ਆਉਣ ਤੋਂ ਪਹਿਲਾਂ ਇਹ ਅਖਬਾਰਾਂ ਦੀ ਸੁਰਖੀਆਂ ਬਣ ਜਾਂਦੀਆਂ ਸਨ। ਉਨ੍ਹਾਂ ਦੇ ਸਮੇਂ ਵਿਚ ਪੈਸੇ ਅਤੇ ਸਿਫਾਰਿਸ਼ ਨਾਲ ਨੌਕਰੀਆਂ ਮਿਲਦੀਆਂ ਸਨ। ਇਸ ਦੇ ਵਿਰੋਧੀ ਮੌਜੂਦਾ ਸਰਕਾਰ ਨੇ ਆਉਣ ਵਾਲੇ 10 ਸਾਲ ਦੇ ਕਾਰਜਕਾਲ ਵਿਚ ਬਿਨ੍ਹਾਂ ਭਾਈ-ਭਤੀਜਵਾਦ, ਖੇਤਰਵਾਦ ਅਤੇ ਬਿਨ੍ਹਾ ਖਰਚੀ-ਬਿਨ੍ਹਾ ਪਬਚੀ ਆਧਾਰ ‘ਤੇ ਲਗਭਗ 1,77,000 ਯੋਗ ਨੌਜੁਆਨਾਂ ਨੂੰ ਮੈਰਿਟ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਤਰ੍ਹਾ, ਮੌਜੂਦਾ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਾਂਗਰਸ ਤੋਂ 2 ਗੁਣਾ ਤੋਂ ਵੀ ਵੱਧ ਨੌਕਰੀਆਂ ਪਾਰਦਰਸ਼ਿਤਾ ਦੇ ਆਧਾਰ ‘ਤੇ ਦਿੱਤੀਆਂ ਹਨ।

Share This Article
Leave a Comment