ਕਾਂਗਰਸ ਸਰਕਾਰ ਨੇ ਬਾਦਲਾਂ ਖਿਲਾਫ ਬੇਅਦਬੀ ਸਣੇ ਹੋਰ ਕਈ ਮਾਮਲਿਆ ‘ਚ ਕੋਈ ਕਾਰਵਾਈ ਨਹੀਂ ਕੀਤੀ: ਮੀਤ ਹੇਅਰ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਨੌਜਵਾਨ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਾਦਲਾਂ ਖਲਿਾਫ ਬੇਅਦਬੀ ਸਮੇਤ ਜਮੀਨ, ਰੇਤ, ਸਰਾਬ, ਕੇਬਲ ਆਦਿ ਘੁਟਾਲਿਆਂ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਕੇਵਲ ਆਮ ਆਦਮੀ ਪਾਰਟੀ ਹੀ ਬੇਅਦਬੀ ਸਮੇਤ ਹੋਰਨਾਂ ਮਾਮਲਿਆਂ ‘ਚ ਬਾਦਲਾਂ ਨੂੰ ਜੇਲ੍ਹ ਭੇਜੇਗੀ।

ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਅਤੇ ਸੂਬੇ ਦੇ ਲੋਕਾਂ ਨੂੰ ਵਿਸਾਰ ਦਿੱਤਾ ਹੈ। ਅੱਜ ਵੀ ਕੇਬਲ, ਰੇਤ, ਸਰਾਬ, ਜਮੀਨ ਮਾਫੀਆ ਕਾਇਮ ਹੈ, ਕੇਵਲ ਇਸ ਮਾਫੀਆ ਨੂੰ ਸੁਰੱਖਿਆ ਦੇਣ ਵਾਲੇ ਬਦਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਬਾਗੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਉਹੀ ਸਬਦ ਬੋਲ ਰਹੇ ਹਨ, ਜਿਹੜੇ ਆਮ ਆਦਮੀ ਪਾਰਟੀ ਸੁਰੂ ਤੋਂ ਬੋਲਦੀ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਾਦਲ ਹੀ ਚਲਾ ਰਹੇ ਹਨ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਮੇਤ ਹੋਰਨਾਂ ਮਾਮਲਿਆਂ ਵਿੱਚ ਬਾਦਲਾਂ ਖਲਿਾਫ ਕਾਰਵਾਈ ਨਾ ਹੋਣ ‘ਤੇ ਕਾਂਗਰਸੀ ਕੇਵਲ ਰੌਲਾ ਰੱਪਾ ਹੀ ਪਾਉਂਦੇ ਹਨ, ਅਸਲ ਵਿੱਚ ਕਰਦੇ ਕੁੱਝ ਵੀ ਨਹੀਂ। ਉਨ੍ਹਾਂ ਦੋਸ ਲਾਇਆ ਕਿ ਰੇਤ, ਸਰਾਬ, ਕੇਬਲ ਅਤੇ ਵਜੀਫਾ ਆਦਿ ਘੁਟਾਲਿਆਂ ‘ਚ ਸਾਮਲ ਕਾਂਗਰਸੀ ਵਿਧਾਇਕ ਵੀ ਸਾਮਲ ਹਨ। ਇਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਅਜਿਹਾ ਕੁੱਝ ਨਹੀਂ ਕਰਨਗੇ, ਜਿਸ ਨਾਲ ਬਾਦਲਾਂ ਅਤੇ ਕਾਂਗਰਸੀ ਵਿਧਾਇਕਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇ।

ਵਿਧਾਇਕ ਮੀਤ ਹੇਅਰ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸਬਦੀ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਨੇ ਸਾਲ 2017 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਨਤੀਜੇ ਵਜੋਂ ਸੂਬੇ ਦਾ ਹਰ ਵਰਗ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰਿਆ ਹੋਇਆ ਹੈ। ਪੰਜਾਬ ਦੇ ਨੌਜਵਾਨ ਅੱਜ ਵੀ ਕੈਪਟਨ ਦੀਆਂ 20 ਲੱਖ ਨੌਕਰੀਆਂ ਅਤੇ ਕਿਸਾਨ ਕਰਜਾ ਮੁਆਫੀ ਦਾ ਇੰਤਜਾਰ ਕਰ ਰਹੇ ਹਨ। ਆਪ ਆਗੂ ਨੇ ਕਿਹਾ ਕੈਪਟਨ ਦੀ ਕਾਂਗਰਸ ਸਰਕਾਰ ਦੇ ਹਰ ਖੇਤਰ ਵਿੱਚ ਫੇਲ ਹੋਣ ਕਾਰਨ ਪੰਜਾਬ ਵਿੱਚ ਅਣ ਐਲਾਨੀ ਐਮਰਜੈਂਸੀ ਲੱਗੀ ਹੋਈ ਹੈ। ਸੂਬੇ ਦੇ ਲੋਕ ਕੋਵਿਡ ਮਹਾਂਮਾਰੀ ਦੌਰਾਨ ਬਹੁਤ ਹੀ ਮੁਸਕਲ ਸਮੇਂ ਵਿਚੋਂ ਲੰਘ ਰਹੇ ਹਨ। ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਥਾਂ ਥਾਂ ਧਰਨੇ ਪ੍ਰਦਰਸਨ ਕਰ ਰਹੇ ਹਨ, ਪਰ ਕੈਪਟਨ ਸਰਕਾਰ ਸਭ ਨੂੰ ਨਜਰਅੰਦਾਜ ਕਰ ਰਹੀ ਹੈ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਨਾਲ ਖੇਡ ਰਹੀ ਹੈ, ਪਰ ਸੂਬੇ ਦੇ ਲੋਕ ਕੈਪਟਨ ਤੋਂ ਝੂਠੇ ਵਾਅਦੇ ਕਰਨ ਦਾ ਹਿਸਾਬ ਆਉਂਦੀਆਂ ਵਿਧਾਨ ਸਭਾ ਚੋਣਾ ਵਿੱਚ ਜਰੂਰ ਲੈਣਗੇ।

Share This Article
Leave a Comment