ਪਾਣੀਪਤ :- ਕੋਰੋਨਾ ਦੇ ਦੂਜੇ ਪੜਾਅ ‘ਚ ਮਹਾਂਮਾਰੀ ਦੇਸ਼ ਭਰ ‘ਚ ਫੈਲ ਗਈ ਹੈ, ਜਿਸ ਕਰਕੇ ਹੁਣ ਮਰੀਜ਼ਾਂ ਨੂੰ ਸਾਹ ਲੈਣ ‘ਚ ਬਹੁਤ ਮੁਸ਼ਕਲ ਆ ਰਹੀ ਹੈ। ਆਕਸੀਜਨ ਉਨ੍ਹਾਂ ਮਰੀਜ਼ਾਂ ਲਈ ਇੱਕ ਵਰਦਾਨ ਬਣ ਗਈ ਹੈ, ਪਰ ਆਕਸੀਜਨ ਦੇ ਕਾਰੋਬਾਰ ‘ਚ ਸ਼ਾਮਲ ਲੋਕ ਨਿਰੰਤਰ ਕਾਲਾਬਾਜ਼ਾਰੀ ਕਰ ਰਹੇ ਹਨ। ਜਿਸ ਕਾਰਨ ਰਸਤੇ ‘ਚੋਂ ਆਕਸੀਜਨ ਸਿਲੰਡਰ ਚੋਰੀ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਣੀਪਤ ਰਿਫਾਇਨਰੀ ‘ਚੋਂ ਨਿਕਲਣ ਵਾਲੀ ਆਕਸੀਜਨ ਪੰਜਾਬ ਰਾਜ ਦੇ ਨਾਲ-ਨਾਲ ਹਰਿਆਣਾ ਦਿੱਲੀ ਵੀ ਜਾ ਰਹੀ ਹੈ। ਆਕਸੀਜਨ ਦੀ ਕਮੀਂ ਦੌਰਾਨ ਕਾਲਾ ਬਜ਼ਾਰੀ ਵੀ ਆਪਣੇ ਸਿਖਰ ‘ਤੇ ਪਹੁੰਚ ਰਹੀ ਹੈ। ਪਾਣੀਪਤ ਏਅਰ ਲਿਕੁਇਡ ਪਲਾਂਟ ਤੋਂ ਸਿਰਸਾ ਲਈ ਨਿਕਲਿਆ ਆਕਸੀਜਨ ਕੈਂਟਰ ਚੋਰੀ ਹੋ ਗਿਆ ਸੀ। ਬਾਅਦ ‘ਚ, ਉਸ ਆਕਸੀਜਨ ਕੈਂਟਰ ਦੀ ਲੋਕੇਸ਼ਨ ਅੰਮ੍ਰਿਤਸਰ ਪੰਜਾਬ ਮਿਲੀ ਸੀ।
ਦੱਸ ਦਈਏ ਦਿੱਲੀ ‘ਚ ਵੀ ਆਕਸੀਜਨ ਸਿਲੰਡਰਾਂ ਦੀ ਲੁੱਟ ਤੋਂ ਬਾਅਦ, ਕੇਂਦਰ ਸਰਕਾਰ ਦੇ ਆਦੇਸ਼ਾਂ ‘ਤੇ ਰਿਫਾਇਨਰੀ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਜ ਤੇ ਹੋਰ ਰਾਜਾਂ ‘ਚ ਆਕਸੀਜਨ ਪਹੁੰਚਾਉਣ ਦੀ ਜ਼ਿੰਮੇਵਾਰੀ ਜ਼ਿਲ੍ਹੇ ਦੇ ਪੁਲਿਸ ਕਪਤਾਨ ਨੇ ਸੰਭਾਲ ਲਈ ਹੈ। ਪੁਲਿਸ ਦੀ ਸੁਰੱਖਿਆ ਹੇਠ ਆਕਸੀਜਨ ਕੈਂਟਰ ਪਾਣੀਪਤ ਏਅਰ ਲਿਕੁਇਡ ਪਲਾਂਟ ਤੋਂ ਆਪਣੀ ਮੰਜ਼ਿਲ ਤਕ ਪਹੁੰਚੇਗਾ।