ਚੰਡੀਗੜ੍ਹ: ਕੋਰੋਨਾ ਖਿਲਾਫ ਆਪਣੀ ਜੰਗ ਤੇਜ਼ ਕਰਦਿਆਂ, ਪੰਜਾਬ ਸਰਕਾਰ ਨੇ ਸਾਰੇ ਜਨਤਕ ਇਕੱਠਾਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਜਦਕਿ ਵਿਆਹ ਸਮਾਗਮਾਂ ‘ਤੇ ਇੱਕਠੇ ਹੋਣ ਵਾਲੇ ਲੋਕਾਂ ਦੀ 50 ਦੀ ਗਿਣਤੀ ਨੂੰ ਘਟਾ ਕੇ 30 ਕਰ ਦਿੱਤਾ ਹੈ। ਇਨ੍ਹਾਂ ਹੀ ਨਹੀਂ ਉਲੰਘਣਾ ਕਰਨ ‘ਤੇ ਹੋਟਲ ਤੇ ਮੈਰਿਜ ਪੈਲਸ ਦਾ ਲਾਈਸੈਂਸ ਰੱਦ ਕੀਤਾ ਜਾਵੇਗਾ।
ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਕੀਤੇ ਗਏ ਐਲਾਨ ਦੇ ਅਨੁਸਾਰ ਅੱਜ ਜਾਰੀ ਕੀਤੀ ਗਈ ਨਵੀਆਂ ਗਾਈਡਲਾਈਨਸ ਹਨ।
ਇਸ ਤੋਂ ਇਲਾਵਾ ਸਮਾਜਿਕ ਇਕੱਠ ‘ਚ ਵੀ ਪੰਜ ਤੋਂ ਜ਼ਿਆਦਾ ਲੋਕ ਇਕੱਠੇ ਹੋਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ ਨਿਰਦੇਸ਼ਾਂ ਦਾ ਉਲੰਘਣ ਕਰਨ ‘ਤੇ ਸਿੱਧਾ ਐਫਆਈਆਰ ਦਰਜ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ IIT ਚੇਨੰਈ ਦੇ ਐਕਸਪਰਟ ਨੂੰ ਨਿਗਰਾਨੀ ਲਈ ਇੰਗੇਜ ਕੀਤਾ। ਦਫਤਰ ਤੇ ਜਨਤਕ ਥਾਂਵਾਂ ‘ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ।