ਨਿਊਜ਼ ਡੈਸਕ: ਵਾਰਾਣਸੀ ਦੇ ਲਾਲਪੁਰ-ਪਾਂਡੇਪੁਰ ਥਾਣਾ ਖੇਤਰ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਲੜਕੀ ਨਾਲ ਉਸਦੇ ਬੁਆਏਫ੍ਰੈਂਡ ਅਤੇ ਉਸਦੇ ਦੋਸਤਾਂ ਵੱਲੋਂ ਚਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਦੋਸ਼ ਹੈ ਕਿ 29 ਮਾਰਚ ਤੋਂ 4 ਅਪ੍ਰੈਲ ਤੱਕ ਲੜਕੀ ਨੂੰ ਬੰਧਕ ਬਣਾ ਕੇ ਰੱਖਿਆ ਗਿਆ।
ਜਦੋਂ ਲੜਕੀ ਦੀ ਸਿਹਤ ਵਿਗੜੀ ਤਾਂ ਉਸ ਨੂੰ ਸੜਕ ਕਿਨਾਰੇ ਛੱਡ ਦਿੱਤਾ ਗਿਆ। ਲੜਕੀ ਦੇ ਪਿਤਾ ਨੇ 6 ਅਪ੍ਰੈਲ ਨੂੰ ਪੁਲਿਸ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਹੁਣ ਤੱਕ 6 ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਲੜਕੀ ਇੱਕ ਗ੍ਰੈਜੂਏਟ ਵਿਦਿਆਰਥਣ ਹੈ ਅਤੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਦੋਸ਼ ਹੈ ਕਿ ਉਸਦਾ ਬੁਆਏਫ੍ਰੈਂਡ ਉਸਨੂੰ ਸਿਗਰਾ ਇਲਾਕੇ ਦੇ ਇੱਕ ਹੁੱਕਾ ਬਾਰ ਲੈ ਗਿਆ ਸੀ, ਜਿਥੋਂ ਬਾਹਰ ਨਿਕਲਣ ‘ਤੇ ਉਹ ਅਤੇ ਉਸਦੇ ਸਾਥੀ ਲੜਕੀ ਨੂੰ ਕਾਰ ਵਿੱਚ ਬੈਠਾ ਕੇ ਲੈ ਗਏ ਅਤੇ ਰਾਹ ਵਿੱਚ ਇਹ ਘਟਨਾ ਵਾਪਰੀ।
ਪੁਲਿਸ ਦੀ ਕਾਰਵਾਈ
ਡੀਸੀਪੀ ਵਰੁਣ ਚੰਦਰਕਾਂਤ ਮੀਨਾ ਨੇ ਦੱਸਿਆ ਕਿ ਲੜਕੀ ਨੂੰ 4 ਅਪ੍ਰੈਲ ਨੂੰ ਬਰਾਮਦ ਕੀਤਾ ਗਿਆ ਸੀ, ਪਰ ਉਸ ਵੇਲੇ ਕਿਸੇ ਤਰ੍ਹਾਂ ਦੀ ਬਲਾਤਕਾਰ ਦੀ ਸ਼ਿਕਾਇਤ ਨਹੀਂ ਦਿੱਤੀ ਗਈ। ਪਰ 6 ਅਪ੍ਰੈਲ ਨੂੰ ਪਰਿਵਾਰ ਵੱਲੋਂ ਸਮੂਹਿਕ ਬਲਾਤਕਾਰ ਦੀ ਲਿਖਤੀ ਸ਼ਿਕਾਇਤ ਮਿਲਣ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ।
ਇਸ ਘਟਨਾ ਨੇ ਪੁਲਿਸ ਵਿਭਾਗ ਵਿੱਚ ਭਾਰੀ ਹਲਚਲ ਪੈਦਾ ਕਰ ਦਿੱਤੀ। ਪੁਲਿਸ ਕਮਿਸ਼ਨਰ ਮੋਹਿਤ ਅਗਰਵਾਲ ਨੇ ਰਾਤ ਦੀ ਡਿਊਟੀ ਵਿੱਚ ਲਾਪਰਵਾਹੀ ਦੇ ਆਧਾਰ ‘ਤੇ 16 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹਨਾਂ ਵਿੱਚ 11 ਸਬ-ਇੰਸਪੈਕਟਰ ਅਤੇ 2 ਕਾਂਸਟੇਬਲ ਵੀ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।