ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੱੜ੍ਹ ਪ੍ਰਭਾਵਿਤ ਪੰਜਾਬ, ਹਿਮਾਚਲ ਅਤੇ ਜੰਮ-ਕਸ਼ਮੀਰ ਨੂੰ ਹਰਿਆਣਾ ਸੂਬੇ ਵੱਲੋਂ ਤੁਰੰਤ 5-5 ਕਰੋੜ ਰੁਪਏ ਦੀ ਮਦਦ ਰਕਮ ਭੇਜੀ ਜਾ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਤ ਦਿਵਸ ਪੰਜਾਬ ਅਤੇ ਹਿਮਾਚਲ ਦੇ ਹੱੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਦੋਹਾਂ ਸੂਬਿਆਂ ਵਿੱਚ ਹੋਏ ਨੁਕਸਾਨ ਲਈ 3100 ਕਰੋੜ ਰੁਪਏ ਦੀ ਮਦਦ ਦਾ ਵੀ ਐਲਾਨ ਕੀਤੀ, ਜਿਸ ਵਿੱਚ ਪੰਜਾਬ ਨੂੰ 1600 ਕਰੋੜ ਰੁਪਏ ਅਤੇ ਹਿਮਾਚਲ ਨੂੰ 1500 ਕਰੋੜ ਰੁਪਏ ਸ਼ਾਮਲ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਕੁਰੂਕਸ਼ੇਤਰ ਦੇ ਪਿਪਲੀ ਅਨਾਜ ਮੰਡੀ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੁਰੂਕਸ਼ੇਤਰ ਜ਼ਿਲ੍ਹਾ ਤੋਂ ਪੰਜਾਬ ਲਈ ਰਾਹਤ ਸਾਮਾਨ ਦੇ 20 ਟ੍ਰੱਕਾਂ ਨੂੰ ਹਰੀ ਝੰਡੀ ਵਿਖਾ ਦੇ ਰਵਾਨਾ ਕੀਤਾ। ਇਨ੍ਹਾਂ ਟ੍ਰੱਕਾਂ ਨੂੰ ਵੱਖ ਵੱਖ ਜ਼ਿਲ੍ਹਾਂ ਲਈ ਭੇਜਿਆ ਗਿਆ ਹੈ। ਟ੍ਰੱਕਾਂ ਵਿੱਚ ਦਾਲ, ਚਾਵਲ, ਪਾਣੀ, ਰਸ, ਆਚਾਰ, ਮੇਡੀਕਲ ਕਿਟ, ਮੱਛਰਦਾਨੀ, ਤਿਰਪਾਲ, ਪਸ਼ੁਆਂ ਲਈ ਹਰਾ ਚਾਰਾ, ਚੌਕਰ ਸਮੇਤ ਹੋਰ ਰੋਜਾਨਾਂ ਪ੍ਰਯੋਗ ਹੋਣ ਵਾਲੇ ਸਾਮਾਨ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕ ਹੱੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਹੱੜ੍ਹ ਪ੍ਰਭਾਵਿਤ ਇਲਾਕਾਂ ਵਿੱਚ ਹਰਿਆਣਾ ਦੇ ਨਾਗਰੀਕਾਂ, ਸਮਾਜਿਕ ਸੰਸਥਾਵਾਂ, ਕਮੇਟੀਆਂ ਦੀ ਮਦਦ ਨਾਲ ਰਾਹਤ ਸਾਮਾਨ ਭੇਜਿਆ ਜਾ ਰਿਹਾ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਜੋ ਵੀ ਖੇਤਰ ਜਲਭਰਾਵ ਨਾਲ ਪ੍ਰਭਾਵਿਤ ਹਨ, ਅਜਿਹੇ ਖੇਤਰਾਂ ਦੇ ਨਾਗਰੀਕਾਂ ਅਤੇ ਕਿਸਾਨਾਂ ਨੂੰ ਸਰਕਾਰ ਮੁਆਵਜਾ ਦੇਣ ਦਾ ਕੰਮ ਕਰ ਰਹੀ ਹੈ। ਈ-ਮੁਆਵਜਾ ਪੋਰਟਲ ਖੁੱਲ੍ਹਾ ਹੈ, ਪ੍ਰਭਾਵਿਤ ਨਾਗਰਿਕ ਇਸ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਨ ਕਰਨ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜਲਭਰਾਵ ਨਾਲ ਪ੍ਰਭਾਵਿਤ 5786 ਪਿੰਡਾਂ ਦੇ 3 ਲੱਖ 24 ਹਜ਼ਾਰ 583 ਕਿਸਾਨਾਂ ਨੇ 19 ਲੱਖ 22 ਹਜ਼ਾਰ 617 ਏਕੜ ਦੇ ਖਰਾਬੇ ਦਾ ਰਜਿਸਟੇ੍ਰਸ਼ਨ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹੱੜ੍ਹ ਦੇ ਕਾਰਨ ਮਰਨ ਵਾਲੇ ਦੇ ਪਰਿਵਾਰ ਨੂੰ ਤੁਰੰਤ 4 ਲੱਖ ਰੁਪਏ ਦੀ ਰਕਮ ਮਦਦ ਦੇ ਤੌਰ ‘ਤੇ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ ‘ਤੇ ਮੁਆਵਜਾ ਨਿਰਧਾਰਿਤ ਕੀਤਾ ਗਿਆ ਹੈ। ਪਿੱਛਲੇ ਸਾਡੇ 10 ਸਾਲਾਂ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਖਰਾਬ ਹੋਣ ਦਾ 15,500 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੱੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਇੱਛਾ ਅਨੁਸਾਰ ਹਰਿਆਣਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਮਦਦ ਕਰਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਨਵੇਂ ਚੁਣੇ ਉਪ-ਰਾਸ਼ਟਰਪਤੀ ਸੀ.ਪੀ.ਰਾਧਾਕ੍ਰਿਸ਼ਣਨ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।
ਮੁਸੀਬਤ ਜਾਂ ਆਪਦਾ ਵਿੱਚ ਰਾਹੁਲ ਗਾਂਧੀ ਚਲੇ ਜਾਂਦੇ ਹਨ ਵਿਦੇਸ਼
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਇਤਿਹਾਸ ਗਵਾਹ ਹੈ ਜਦੋਂ ਵੀ ਦੇਸ਼ ਵਿੱਚ ਮੁਸੀਬਤ ਜਾਂ ਆਪਦਾ ਆਉਂਦੀ ਹੈ ਤਾਂ ਰਾਹੁਲ ਗਾਂਧੀ ਵਿਦੇਸ਼ ਦੌਰੇ ‘ਤੇ ਚਲੇ ਜਾਂਦੇ ਹਨ। ਇਸ ਸਮੇ ਵੀ ਅਜਿਹੇ ਹਾਲਾਤ ਹਨ। ਦੇਸ਼ ਦੇ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਹੱੜ੍ਹ ਆਇਆ ਹੋਇਆ ਹੈ ਅਤੇ ਰਾਹੁਲ ਗਾਂਧੀ ਵਿਦੇਸ਼ ਵਿੱਚ ਬੈਠੇ ਹਨ, ਉਨ੍ਹਾਂ ਨੇ ਕਿਹਾ ਕਿ ਮੇਰਾ ਵੀ ਵਿਦੇਸ਼ ਦਾ ਦੌਰਾ ਸੀ, ਪਰ ਇਸ ਸਥਿਤੀ ਨੂੰ ਵੇਖਦੇ ਹੋਏ ਵਿਦੇਸ਼ ਦੇ ਦੌਰੇ ਨੂੰ ਰੱਦ ਕਰ ਦਿੰਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਹੈ, ਸਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਕੋਈ ਲੋੜ ਨਹੀਂ। ਪੰਜਾਬ ਹਰਿਆਣਾ ਦਾ ਪੜੋਸੀ ਰਾਜ ਹੈ, ਸਾਡੀ ਜਿੰਮੇਦਾਰੀ ਬਣਦੀ ਹੈ ਕਿ ਇਸ ਮੁਸੀਬਤ ਦੀ ਘੱੜੀ ਵਿੱਚ ਅਸੀ ਪੰਜਾਬ ਦੇ ਲੋਕਾਂ ਦੀ ਮਦਦ ਕਰਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿੱਛਲੇ ਸਾਡੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 7 ਲੱਖ 47 ਹਜ਼ਾਰ ਪਰਿਵਾਰਾਂ ਨੂੰ ਮਕਾਨ ਬਨਾਉਣ ਲਈ 2,314 ਕਰੋੜ ਰੁਪਏ ਦੀ ਰਕਮ ਵੰਡੀ ਗਈ। ਇਸੇ ਤਰ੍ਹਾਂ ਡਾ. ਭੀਮਰਾਵ ਅੰਬੇਡਕਰ ਨਵੀਨੀਕਰਨ ਯੋਜਨਾ ਤਹਿਤ ਮਕਾਨ ਦੀ ਮਰੱਮਤ ਲਈ 76, 985 ਪਰਿਵਾਰਾਂ ਦੀ ਕੱਚੀ ਛੱਤ ਨੂੰ ਪੱਕਾ ਕਰਵਾਉਣ ਲਈ 416 ਕਰੋੜ ਰੁਪਏ ਦੀ ਰਕਮ ਵੰਡੀ ਗਈ। ਇਸ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 80,000 ਰੁਪਏ ਦਿੱਤੇ ਗਏ ਹਨ।