ਮੁੱਖ ਮੰਤਰੀ ਨਾਇਬ ਸੈਣੀ ਨੇ ਕੁਰੂਕਸ਼ੇਤਰ ‘ਚ ਸਿੱਖ ਅਤੇ ਸੰਤ ਰਵੀਦਾਸ ਮਿਊਜ਼ੀਅਮ ਲਈ ਖੋਜ ਕਮੇਟੀਆ ਦੇ ਗਠਨ ਦੇ ਦਿੱਤੇ ਨਿਰਦੇਸ਼

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਵਿਰਾਸਤ ਕੇਂਦਰ ਅਤੇ ਸੰਤ ਰਵੀਦਾਸ ਭਵਨ ਅਤੇ ਮਿਊਜ਼ੀਅਮ ਲਈ ਖੋਜ ਕਮੇਟੀਆਂ ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਕਮੇਟੀਆਂ ਪਵਿੱਤਰ ਗੁਰੂਆਂ ਦੇ ਜੀਵਨ ਯਾਤਰਾ, ਸਿਖਿਆਵਾਂ ਅਤੇ ਆਦਰਸ਼ਾਂ ਨਾਲ ਸਬੰਧਿਤ ਵਿਸ਼ਾ-ਵਸਤੂ ਦੀ ਜਾਂਚ ਅਤੇ ਤਸਦੀਕ ਕਰੇਗੀ, ਜਿਸ ਨਾਲ ਦੋਨੋਂ ਮਹਤੱਵਪੂਰਣ ਪਰਿਯੋਜਨਾਵਾਂ ਦੇ ਕੰਮ ਨੂੰ ਤੇਜ ਗਤੀ ਮਿਲ ਸਕੇ। ਕਮੇਟੀਆਂ ਵਿੱਚ ਅਜਿਹੇ ਵਿਦਵਾਨ ਸ਼ਾਮਿਲ ਕੀਤੇ ਜਾਣਗੇ ਜਿਨ੍ਹਾਂ ਨੇ ਗੁਰੂਆਂ ਦੇ ਜੀਵਨ ਅਤੇ ਯੋਗਦਾਨ ‘ਤੇ ਗਹਿਨ ਅਧਿਐਨ ਅਤੇ ਖੋਜ ਕੰਮ ਕੀਤਾ ਹੈ।

ਮੁੱਖ ਮੰਤਰੀ ਅੱਜ ਇੱਥੇ ਸਿੱਖ ਮਿਊਜ਼ੀਅਮ ਅਤੇ ਵਿਰਾਸਤ ਕੇਂਦਰ ਅਤੇ ਸੰਤ ਰਵੀਦਾਸ ਭਵਨ ਅਤੇ ਮਿਊਜ਼ੀਅਮ ਦੀ ਪ੍ਰਗਤੀ ਦੀ ਸਮੀਖਿਆ ਤਹਿਤ ਆਯੋਜਿਤ ਇੱਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੀਟਿੰਗ ਦੌਰਾਨ ਨਾਇਬ ਸਿੰਘ ਸੈਣੀ ਨੇ ਦੋਨੋਂ ਮਿਊਜ਼ੀਅਮਾਂ ਦੇ ਸੰਕਲਪਣਾ ਡਿਜਾਇਨਾਂ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਘੱਟ ਤੋਂ ਘੱਟ 4-5 ਵਿਕਲਪ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਰਵੋਤਮ ਵਿਕਲਪ ਨੂੰ ਜਲਦੀ ਆਖੀਰੀ ਰੂਪ ਦੇ ਕੇ ਕੰਮ ਸ਼ੁਰੂ ਕੀਤਾ ਜਾਵੇ। ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਮਿਊਜ਼ੀਅਮਾਂ ਲਈ ਆਰਕੀਟੈਕਚਰਲ ਡਿਜਾਇਨ ਤਿਆਰ ਕਰਦੇ ਸਮੇਂ ਢਾਂਚਿਆਂ ਦੀ ਇਕਰੂਪਤਾ ਯਕੀਨੀ ਕੀਤੀ ਜਾਵੇ ਅਤੇ ਭਵਨ ਚਾਰੋ ਪਾਸੇ ਸਮਾਨ ਰੂਪ ਨਾਲ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਦਿਖਾਈ ਦਵੇ।

ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਬਨਣ ਵਾਲਾ ਸਿੱਖ ਮਿਊਜ਼ੀਅਮ ਸਿੱਖ ਇਤਿਹਾਸ, ਸਭਿਆਚਾਰ ਅਤੇ ਗੁਰੂਆਂ ਦੀ ਯਾਤਰਾ ਨੂੰ ਵਿਸਤਾਰ ਨਾਲ ਪੇਸ਼ ਰਕੇ। ਇਸੀ ਤਰ੍ਹਾ, ਸੰਤ ਸ਼ਿਰੋਮਣੀ ਗੁਰੂ ਰਵੀਦਾਸ ਮਿਊਜ਼ੀਅਮ ਨਾ ਸਿਰਫ ਸਥਾਪਨਾ ਦੀ ਦ੍ਰਿਸ਼ਟੀ ਨਾਲ ਪ੍ਰਭਾਵਸ਼ਾਲੀ ਹੋਵੇ, ਸਗੋ ਸੰਤ ਰਵੀਦਾਸ ਜੀ ਦੇ ਅਧਿਆਤਮਕ ਦਰਸ਼ਨ, ਸਿਖਿਆਵਾਂ ਅਤੇ ਸਮਾਜਿਕ ਸਮਰਸਤਾ ਦੇ ਸੰਦੇਸ਼ ਵੀ ਦਵੇ।

ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਿੱਖ ਗੁਰੂਆਂ ਦੇ ਇਤਿਹਾਸਕ ਅਤੇ ਸਿਖਿਆਵਾਂ ਦੇ ਨਾਲ-ਨਾਲ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਜੀ ਦੇ ਜੀਵਨ ਅਤੇ ਵਿਚਾਰਾਂ ‘ਤੇ ਅਧਾਰਿਤ ਕਿਤਾਬਾਂ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਜਾਵੇ, ਤਾਂ ਜੋ ਮਿਊਜ਼ੀਅਮਾਂ ਦੇ ਉਦਘਾਟਨ ਮੌਕੇ ‘ਤੇ ਉਨ੍ਹਾਂ ਦੀ ਘੁੰਡ ਚੁਕਾਈ ਕੀਤੀ ਜਾ ਸਕੇ।

ਵਰਨਣਯੋਗ ਹੈ ਕਿ ਪਵਿੱਤਰ ਵਿਰਾਸਤ ਨੂੰ ਸੰਭਾਲਣ ਲਈ ਅਤੇ ਗੁਰੂਆਂ ਦੇ ਜੀਵਨ-ਦਰਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹਰਿਆਣਾ ਸਰਕਾਰ ਕੁਰੂਕਸ਼ੇਤਰ ਵਿੱਚ ਤਿੰਨ ਏਕੜ ਭੂਮੀ ‘ਤੇ ਸਿੱਖ ਮਿਊਜ਼ੀਅਮ ਅਤੇ ਵਿਰਾਸਤ ਕੇਂਦਰ ਅਤੇ ਪੰਜ ਏਕੜ ਭੂਮੀ ‘ਤੇ ਗੁਰੂ ਰਵੀਦਾਸ ਭਵਨ ਅਤੇ ਮਿਊਜ਼ੀਅਮ ਦੀ ਸਥਾਪਨਾ ਕੀਤੀ ਜਾ ਰਹੀ ਹੈ।

Share This Article
Leave a Comment