ਨਿਊਜ਼ ਡੈਸਕ: ਮੈਂ ਪੰਜਾਬ ਬੋਲਦਾ ਹਾਂ’ ਮਹਾਡਿਬੇਟ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਸ਼ੁਰੂ ਹੋ ਚੁੱਕੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅੱਜ ਮਹਾ ਡਿਬੇਟ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ CM ਮਾਨ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ (SYL) ਦੀ ਥਾਂ ਤੇ ਨਹਿਰ ਦਾ ਨਾਮ ਯਮੁਨਾ ਸਤਲੁਜ ਲਿੰਕ(ਵਾਈਐਸਐਲ) ਰੱਖਿਆ ਜਾਵੇ ਤਾਂ ਜੋ ਯਮੁਨਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਨੂੰ ਮਿਲ ਸਕੇ ਅਤੇ ਉਸਦਾ ਹਿੱਸਾ ਪੰਜਾਬ ਕੋਲ ਵੀ ਆ ਸਕੇ। ਮੁੱਖ ਮੰਤਰੀ ਨੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਐਸ ਵਾਈ ਐਲ ਨਹਿਰ ਬਾਰੇ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। CM ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਲਈ ਵੱਖਰਾ ਐਕਟ ਤੇ ਦੇਸ਼ ਦੇ ਪਾਣੀਆਂ ਵੱਖਰਾ ਐਕਟ ਬਣਾਇਆ ਗਿਆ ।
ਮਹਾਬਹਿਸ ਵਿੱਚ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੇਤਾ ਪਹੁੰਚਣ ਜਾਂ ਨਾ ਪਰ ਕੁਰਸੀਆਂ ਸਭ ਦੀਆਂ ਲਾਈਆਂ ਗਈਆਂ ਹਨ। CM ਮਾਨ ਦੀ ਕੁਰਸੀ ਦੇ ਨਾਲ ਨਾਲ ਸੁਨੀਲ ਜਾਖੜ ਦੀ ਕੁਰਸੀ, ਸੁਖਬੀਰ ਬਾਦਲ ਦੀ ਕੁਰਸੀ, ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਕੁਰਸੀ ਸ਼ਾਮਿਲ ਹੈ। ਕੁਰਸੀਆਂ ਦੇ ਪਿੱਛੇ ਮੈਂ ਪੰਜਾਬ ਬੋਲਦਾ ਹਾਂ ਦਾ ਬੈਨਰ ਲੱਗਾ ਹੋਇਆ ਹੈ।
‘ਮੈਂ ਪੰਜਾਬ ਬੋਲਦਾ ਹਾਂ’
ਮਹਾਂ ਬਹਿਸ ਦੌਰਾਨ ਲੁਧਿਆਣਾ ਤੋਂ CM @BhagwantMann ਜੀ | Live https://t.co/Ql6Z5ytxW7
— AAP Punjab (@AAPPunjab) November 1, 2023
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਦੇ ਬਾਹਰ ਵੱਖ-ਵੱਖ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਦਰਸ਼ਨ ਕਰਨ ਵਾਲਿਆਂ ਵਿੱਚ ਪੰਜਾਬ ਨਸ਼ਾ ਵਿਰੋਧੀ ਮੰਚ, ਵੱਖ-ਵੱਖ ਅਧਿਆਪਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ, ਸੇਵਾ ਮੁਕਤ ਡੀਐਸਪੀ ਬਲਵਿੰਦਰ ਸਿੰਘ ਸੇਖੋ, ਕਿਸਾਨਾਂ ਆਦਿ ਸ਼ਾਮਿਲ ਹਨ। ਸਾਰੀਆਂ ਧਿਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.